June 3, 2026 12:09 am

ਬੋਧ ਦਰੱਖਤ ਦੀ ਹਰ ਟਹਿਣੀ ਵਿਕੇਗੀ ਸੋਨੇ ਤੋਂ ਵੀ ਮਹਿੰਗੀ

ਵਾਰਾਨਸੀ  ਆਵਾਜ਼ ਬਿਊਰੋ-ਸਰਨਾਥ ਵਿੱਚ ਪਵਿੱਤਰ ਬੋਧ ਦਰੱਖਤ ਡਿੱਗਣ ਦੇ ਕਾਰਨ ਬੋਧੀ ਭਿਖਸ਼ੂਆਂ ਵਿੱਚ ਨਿਰਾਸ਼ਾ ਭਲੇ ਹੀ ਹੋਵੇ, ਪਰ ਉਨ੍ਹਾਂ ਦੇ ਹੱਥ ਬੈਠੇ ਬਿਠਾਏ ਇੱਕ ਵੱਡਾ ਖਜ਼ਾਨਾ ਲੱਗ ਗਿਆ ਹੈ। ਆਮ ਲੋਕਾਂ ਦੇ ਲਈ ਪੀਪਲ ਦੀਆਂ ਲੱਕੜੀਆਂ ਦਾ ਭਲੇ ਹੀ ਕੋਈ ਖਾਸ ਮਤਲਬ ਨਾ ਹੋਵੇ, ਪਰ ਧਾਰਮਿਕ ਮਾਨਤਾਵਾਂ ਦੇ ਕਾਰਨ ਬੋਧ ਭਿਖਸ਼ੂਆਂ ਦੇ ਲਈ ਇਸ ਦੀ ਛੋਟੀ ਜਿਹੀ ਟਹਿਣੀ ਹੀ ਨਹੀਂ ਇੱਕ ਇੱਕ ਪੱਤੀ ਵੀ ਬੇਸ਼ਕੀਮਤੀ ਹੈ। ਅਜਿਹੇ ਵਿੱਚ ਬੋਧ ਦਰੱਖਤ ਦੀਆਂ ਲੱਕੜੀਆਂ ਤੇ ਦੁਨੀਆਂ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਇਸ ਦੇ ਬਾਵਜੂਦ ਟੁੱਟੀ ਹੋਈ ਟਹਿਣੀ ਨੂੰ ਸੁਰੱਖਿਅਤ ਰੱਖਣ ਦੇ ਲਈ ਸਾਰਨਾਥ ਮੰਦਰ ਪ੍ਰਸ਼ਾਸਨ ਵੱਲੋਂ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਹਨ। ਬੋਧ ਧਰਮ ਨੂੰ ਮੰਨਣ ਵਾਲੇ ਸਦੀਆਂ ਤੋਂ ਬੋਧ ਦਰੱਖਤ ਨੂੰ ਭਗਵਾਨ ਬੁੱਧ ਦਾ ਸਵਰੂਪ ਮੰਨ ਕੇ ਪੂਜਦੇ ਆਏ ਹਨ। ਸਾਰਨਾਥ ਆਉਣ ਵਾਲੇ ਦੇਸ਼ ਦੁਨੀਆਂ ਦੇ ਸ਼ਰਧਾਲੂ ਇਸ ਪਵਿੱਤਰ ਦਰੱਖਤ ਦੇ ਦਰਸ਼ਨ

ਕਰਨ ਅਤੇ ਉਸ ਦੀ ਪ੍ਰਕਿਰਮਾ ਜਰੂਰ ਕਰਦੇ ਹਨ। ਨਾਲ ਹੀ ਇਸ ਦੇ ਪੱਤੇ ਲੈ ਜਾ ਕੇ ਘਰ, ਪੁਸਤਕ ਜਾਂ ਪੂਜਾ ਘਰ ਵਿੱਚ ਰੱਖਦੇ ਹਨ। ਧਾਰਮਿਕ ਮਾਨਤਾ ਦੇ ਚੱਲਦੇ ਇਸ ਦੀ ਇੱਕ ਇੰਚ ਲੱਕੜੀ ਦੇ ਲਈ ਵੀ ਦੁਨੀਆਂ ਭਰ ਵਿੱਚ ਫੈਲੇ ਬੋਧ ਭਿਖਸ਼ੂ ਮੂੰਹ ਮੰਗੀ ਰਕਮ ਅਦਾ ਕਰ ਸਕਦੇ ਹਨ।  ਇਸ ਨੂੰ ਦੇਖਦੇ ਹੋਏ ਹੀ ਡਿੱਗੀ ਟਹਿਣੀ ਤੇ ਲੋਕਾਂ ਦੀ ਨਜ਼ਰ ਲੱਗੀ ਹੋਈ ਹੈ।