ਨਵੀਂ ਦਿੱਲੀ, 20 ਜੂਨ (ਪੀ. ਟੀ)- ਕੇਂਦਰ ਸਰਕਾਰ ਜਲਦ ਹੀ ਆਟੋ ਅਤੇ ਹੋਮ ਲੋਨ ਉਪਰ ਵਿਆਜ ਦਰਾਂ ਘਟਾਉਣ ਵਾਲੀ ਹੈ। ਰਾਜਧਾਨੀ ਤੋਂ ਵਿਸ਼ੇਸ਼ ਸੂਤਰਾਂ ਮੁਤਾਬਿਕ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਨਾ ਕਰਨ ਦੇ ਬਾਵਜੂਦ ਇਹ ਸੰਭਵ ਹੋਵੇਗਾ। ਰਿਜ਼ਰਵ ਬੈਂਕ ਰੈਪੋ ਦਰਾਂ ਵਿੱਚ ਕਟੌਤੀ ਕਰਕੇ ਦੇਸ਼ ਵਿੱਚ ਵਿਆਜ ਦਰਾਂ ਨੂੰ ਤੈਅ ਕਰਦਾ ਹੈ ਪਰ ਇਸ ਵਾਰ ਬੈਂਕ ਦੇ ਹੀ ਇੱਕ ਨਿਰਣੇ ਕਾਰਨ ਆਟੋ ਅਤੇ ਹੋਮ ਲੌਨੱ ’ਤੇ ਵਿਆਜ਼ ਦਰਾਂ ਵਿੱਚ ਕਮੀ ਆਵੇਗੀ। ਇਹ ਦੋਵੇਂ ਹੀ ਖੇਤਰ ਇਸ ਸਮੇਂ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਰਿਅਲ ਅਸਟੇਟ ਕੰਪਨੀਆਂ ਖਸਤਾ ਹਾਲ ਹਨ ਕਿਉਂਕਿ ਵਧੇਰੇ ਵਿਆਜ ਦਰਾਂ ਕਾਰਨ ਲੋਕ ਮਕਾਨ ਖਰੀਦਣ ਤੋਂ ਕੰਨੀਂ ਕਤਰਾਅ ਰਹੇ ਹਨ। ਵਿਆਜ ਦਰਾਂ ਵਿੱਚ ਕਟੌਤੀ ਇਸ ਲਈ ਸੰਭਵ ਹੋ ਸਕੇਗੀ ਕਿਉਂਕਿ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਵਪਾਰਕ ਬੈਂਕਾਂ ਲਈ ਦੱਸ ਹਜ਼ਾਰ ਕਰੋੜ ਰੁਪਏ ਜਾਰੀ ਕੀਤੇ ਹਨ। ਇਹ ਸ਼ਾਰਟ ਟਰਮ ਲੌਨ ਵਰਗਾ ਹੈ
। ਇਸ ਨਾਲ ਬੈਂਕਾਂ ਕੋਲ ਵਧੇਰੇ ਧਨ ਹੀ ਨਹੀਂ ਬਲਕਿ ਇਹ ਘੱਟ ਵਿਆਜ਼ ’ਤੇ ਵੀ ਆ ਗਿਆ ਹੈ। ਹੁਣ ਬੈਂਕ ਬਚਤ ਪ੍ਰਸਤਾਵ ਨੂੰ ਦੇਖਣਗੇ ਅਤੇ ਵਿਆਜ ਦਰਾਂ ਵਿੱਚ ਕਟੌਤੀ ਕਰਨਗੇ। ਹਾਲਾਂ ਕਿ ਰਿਜ਼ਰਵ ਬੈਂਕ ਨੇ ਅਜਿਹਾ ਕੋਈ ਕਦਮ ਨਹੀਂ ਉਠਾਇਆ। ਦਰ ਅਸਲ ਸੋਮਵਾਰ ਤੋਂ ਵੀਰਵਾਰ ਦੇ ਵਿੱਚ ਰਾਤ ਭਰ ਦਾ ਕਾਲ ਮਨੀ ਰੇਟ (ਜਿਸ ਦਰ ਉਪਰ ਬੈਂਕਾਂ ਇੱਕ ਦੂਸਰੇ ਨੂੰ ਕਰਜ਼ ਦਿੰਦੀਆਂ ਹਨ) ਡਿੱਗ ਕੇ 6.90 ਪ੍ਰਤੀਸ਼ਤ ’ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ ਔਸਤ ਦਰ 7.87 ਫੀਸਦੀ ਰਹੀ ਜੋ ਸੋਮਵਾਰ ਦੀ ਤੁਲਨਾ ’ਚ 0.97 ਫੀਸਦੀ ਘੱਟ ਸੀ। ਬੈਂਕਰਾਂ ਦੀ ਮਾਨਤਾ ਹੈ ਕਿ ਬੈਂਕ ਬਿਨ੍ਹਾਂ ਆਧਾਰ ਦਰਾਂ ਘਟਾਏ ਵਿਆਜ ਦਰਾਂ ਨੂੰ ਘਟਾਉਣ ਬਾਰੇ ਸੋਚ ਕਦੇ ਹਨ। ਪਰ ਇਸ ਲਈ ਜ਼ਰੂਰੀ ਹੈ ਕਿ ਉਹ ਜਿਸ ਦਰ ਉਪਰ ਪੈਸੇ ਲੈਂਦੇ ਹਨ ਉਹ 8 ਫੀਸਦੀ ਤੋਂ ਜਿਆਦਾ ਨਾ ਹੋਵੇ। ਰਿਜ਼ਰਵ ਬੈਂਕ ਦੂਸਰੀਆਂ ਬੈਂਕਾਂ ਨੂੰ ਵੀ ਵੱਡੇ ਪੈਮਾਨੇ ’ਤੇ ਨਗਦੀ ਮੁਹੱਈਆ ਕਰਵਾਉਣ ਜਾ ਰਿਹਾ ਹੈ, ਜਿਸ ਦਾ ਅਸਰ ਵਿਆਜ ਦਰਾਂ ’ਤੇ ਪਵੇਗਾ।