ਨਵੀਂ ਦਿੱਲੀ, 20 ਜੂਨ (ਪੀ. ਟੀ)- ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲੇ ‘ਚ ਪੱਛਮੀ ਬੰਗਾਲ ਦੇ ਰਾਜਪਾਲ ਐਮ. ਕੇ. ਨਾਰਾਇਣਨ ਤੇ ਗੋਆ ਦੇ ਗਵਰਨਰ ਬੀ. ਵੀ. ਵਾਂਚੂ ਤੋਂ ਪੁੱਛਗਿੱਛ ਹੋ ਸਕਦੀ ਹੈ। ਸੀ. ਬੀ. ਆਈ. ਅਗਲੇ ਕੁੱਝ ਦਿਨਾਂ ‘ਚ ਦੋਵਾਂ ਕੋਲੋਂ ਪੁੱਛਗਿੱਛ ਕਰ ਸਕਦੀ ਹੈ। ਸੀ.ਬੀ. ਆਈ. ਨਿਰਦੇਸ਼ਕ ਰਣਜੀਤ ਸਿਨਹਾ ਨੇ ਮੰਨਿਆ ਕਿ ਜਾਂਚ ਏਜੰਸੀ ਨਾਰਾਇਣਨ ਤੇ ਵਾਂਚੂ ਤੋਂ ਪੁੱਛਗਿੱਛ ਕਰੇਗੀ। ਸਿਨਹਾ ਨੇ ਦੱਸਿਆ ਕਿ ਜਾਂਚ ਏਜੰਸੀ ਰਾਜਪਾਲਾਂ ਤੋਂ ਪੁੱਛਗਿੱਛ ਲਈ ਪਹਿਲੇ ਹੀ ਸਵਾਲਾਂ ਦੀ ਸੂਚੀ ਤਿਆਰ ਕਰ ਚੁੱਕੀ ਹੈ। ਪੁੱਛਗਿੱਛ ਲਈ ਛੇਤੀ ਹੀ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ। ਸਿਨਹਾ ਨੇ ਕਿਹਾ ਕਿ ਅਗਸਤਾ ਵੈਸਟਲੈਂਡ ਹੈਲੀਕਾਪਟਰ ਖਰੀਦ ਘੁਟਾਲੇ ਦੀ ਜਾਂਚ ਨੂੰ ਹੋਰ ਨਹੀਂ ਰੋਕਿਆ ਜਾ ਸਕਦਾ।