June 9, 2026 5:00 am

ਹਿੰਦੀ ਨੂੰ ਉਤਸਾਹਿਤ ਕਰਨਾ ਅੰਗਰੇਜ਼ੀ ਜਾਂ ਕਿਸੇ ਦੂਸਰੀ ਭਾਸ਼ਾ ਨੂੰ ਦਰਕਿਨਾਰ ਕਰਨਾ ਨਹੀਂ : ਭਾਜਪਾ

ਨਵੀਂ ਦਿੱਲੀ- ਸਰਕਾਰ ਕੰਮਕਾਜ ਵਿੱਚ ਹਿੰਦੀ ਨੂੰ ਪਹਿਲ ਦੇਣ ਬਾਰੇ ਕੇਂਦਰ ਸਰਕਾਰ ਦੀ ਪਹਿਲ ਦਾ ਡੀ ਐਮ ਕੇ ਸਮੇਤ ਦੂਸਰੇ ਦਲਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਵਿਚਕਾਰ ਭਾਜਪਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਹਿੰਦੀ ਨੂੰ ਪਹਿਲ ਅਤੇ ਉਤਸ਼ਾਹ ਦੇਣ ਦਾ ਹਰਗਿਜ਼ ਇਹ ਅਰਥ ਨਹੀਂ ਕਿ ਅੰਗਰੇਜ਼ੀ ਜਾਂਕਿਸੇ ਦੂਸਰੀ ਭਾਸ਼ਾ ਨੂੰ ਅਗਲ-ਥਲਗ ਕੀਤਾ ਜਾ ਰਿਹਾ ਹੈ। ਭਾਜਪਾ ਦੇ ਉਪ ਪ੍ਰਧਾਨ ਮੁਖਤਾਰ ਅਬਾਸ ਨਕਈ ਨੇ ਕਿਹਾ ਹੈ ਕਿ ਹਿੰਦੀ ਨੂੰ ਪਹਿਲ ਦੂਸਰੀਆਂ ਭਾਸ਼ਾਵਾਂ ਦਾ ਅਪਮਾਨ ਨਹੀਂ ਹੈ। ਉਨ੍ਹਾਂ ਮੁਤਾਬਿਕ ਖੇਤਰੀ ਭਾਸ਼ਾਵਾਂ ਅਤੇ ਸੱਭਿਆਚਾਰ ਦਾ ਮਿਸ਼ਰਣ ਹਿੰਦੀ ਭਾਸਾ ਦੇਸ਼ ਦੀ ਆਤਮਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਿੰਦੀ ਵਿੱਚ ਤੇਲਗੂ, ਤਾਮਿਲ, ਮਲਿਆਲੀ, ਮਰਾਠੀ, ਗੁਜਰਾਤੀ, ਉਰਦੂ, ਬੰਗਾਲੀ ਅਤੇ ਅਸਮੀਆ ਵਰਗੀਆਂ ਖੇਤਰੀ ਭਾਸ਼ਾਵਾਂ ਦਾ ਮਿਸ਼ਰਣ ਹੈ।

Send this to a friend