ਅਲੀਗੜ੍ਹ, 20 ਜੂਨ (ਪੀ. ਟੀ)- ਮੁਸਲਿਮ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਮੂਹ ਨੇ ਆਲ ਇੰਡੀਆ ਮਜਲਿਸ-ਏ-ਮੁਸ਼ਾਵਰਾਤ ਨੇ ਇਰਾਕ ’ਚ ਕਹਿਰ ਢਾਹ ਰਹੇ ਬਾਗੀਆਂ ਨੂੰ ਮਨੁੱਖੀ ਅਧਾਰ ’ਤੇ ਅਪੀਲ ਕੀਤੀ ਹੈ ਕਿ ਉਹ ਸਾਰੇ ਅਗਵਾ ਕੀਤੇ ਭਾਰਤੀਆਂ ਨੂੰ ਰਿਹਾਅ ਕਰ ਦੇਣ। ਮਜਲਿਸ ਦੇ ਪ੍ਰਧਾਨ ਜਫਰੁਲ ਇਸਲਾਮ ਖਾਨ ਨੇੰ ਕਿਹਾ ਕਿ ਜੇਕਰ ਵਿਦਰੋਹੀ ਨੇਤਾ ਬੰਧਕ ਬਣਾਏ ਗਏ ਭਾਰਤੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੰਦੇ ਹਨ ਤਾਂ ਦੁਨੀਆ ’ਚ ਉਨ੍ਹਾਂ ਦਾ ਸਕਾਰਾਤਮਕ ਅਕਸ ਬਣੇਗਾ।