April 20, 2026 12:34 am

ਵਿਰੋਧੀ ਧਿਰ ਦੇ ਲੋਕ ਖੇਤੀਬਾੜੀ ਕਾਨੂੰਨਾਂ ‘ਤੇ ਭੋਲੇ-ਭਾਲੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ – ਡਿਪਟੀ ਸੀਐਮ

ਚੰਡੀਗੜ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਖੇਤੀਬਾੜੀ ਕਾਨੂੰਨਾਂ ‘ਤੇ ਭੋਲੇ-ਭਾਲੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹਨ ਪਰ ਸੂਬੇ ਦੇ ਕਿਸਾਨ ਜਾਗਰੁਕ ਹਨ ਅਤੇ ਉਹ ਕਿਸੇ ਵੀ ਬਹਿਕਾਵੇ ਵਿਚ ਆਉਣ ਵਾਲੇ ਨਹੀਂ ਹਨ| ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਤਾ ਹੈ ਕਿ ਉਨਾਂ ਦੇ ਹਿੱਤ ਕਿਨਾਂ ਦੇ ਹੱਥਾਂ ਵਿਚ ਸੁਰੱਖਿਅਤ ਹੈ| ਕੇਂਦਰ ਤੇ ਸੂਬਾ ਦੀ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਅਨੇਕ ਇਤਿਹਾਸਕ ਫੈਸਲੇ ਲਏ ਹਨ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਗੰਭੀਰਤਾ ਨਾਲ ਕਾਰਜ ਕੀਤਾ ਜਾ ਰਿਹਾ ਹੈ| ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਿਰਫ ਕਿਸਾਨਾਂ ਦੇ ਹੱਿਤ ਵਿਚ ਕਈ ਕ੍ਰਾਂਤੀਕਾਰੀ ਫੈਸਲੇ ਲਏ ਹਨ ਸਗੋਂ ਹੁਣ ਤਕ ਦੀ ਰਿਕਾਰਡ ਮੁਆਵਜਾ ਰਕਮ ਵੀ ਕਿਸਾਨਾਂ ਨੂੰ ਦਿੱਤੀ ਗਈ ਹੈ|ਡਿਪਟੀ ਮੁੱਖ ਮੰਤਰੀ ਅੱਜ ਸਿਰਸਾ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਚਾਰ ਦਿਨ ਤੋਂ ਪੂਰੇ ਸੂਬੇ ਵਿਚ ਨਾਨ-ਐਮਸੀਪੀ ਦੀ ਝੋਨੇ ਦੀ ਕਿਸਮ-1509 ਮੌਜੂਦਾ ਵਿਚ 2100 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਨਾਲ ਵਿਕ ਰਹੀ ਹੈ, ਜਦੋਂ ਕਿ ਕਪਾਅ ਵੀ ਚੰਗੇ ਰੇਟ ‘ਤੇ ਵਿਕ ਰਹੀ ਹੈ| ਵਿਰੋਧੀ ਧਿਰ ਵੱਲੋਂ ਇਸ ਮਾਮਲੇ ਵਿਚ ਰਾਜਨੀਤੀ ਕੀਤੀ ਜਾ ਰਹੀ ਹੈ| ਉਨਾਂ ਨੇ ਕਿਹਾ ਕਿ ਆਗਾਮੀ ਰਬੀ ਸੀਜਨ ਦੀ ਕਣਕ ਦੀ ਫਸਲ ‘ਤੇ ਸਰਕਾਰ ਨੇ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦੇ ਕੇ ਇਹ ਜਾਹਿਰ ਕਰ ਦਿੱਤਾ ਹੈ ਕਿ ਕਿਸਾਨਾਂ ਦੀ ਫਸਲ ਘੱਟੋ ਘੱਟ ਸਹਾਇਕ ਮੁੱਲ ‘ਤੇ ਖਰੀਦੀ ਜਾਵੇਗੀ|ਸ੍ਰੀ ਦੁਸ਼ਯੰਤ ਚੌਟਾਲਾ ਨੇ ਬਰੋਦਾ ਜਿਮਨੀ ਚੋਣ ਦੇ ਬਾਰੇ ਵਿਚ ਪੁੱਛੇ ਗਏ ਸੁਆਲ ਦੇ ਜਵਾਬ ‘ਤੇ ਕਿਹਾ ਕਿ ਦੋਨੋ ਸੰਗਠਨਾਂ ਦੇ ਸੂਬਾ ਪ੍ਰਧਾਨਾਂ ਦਾ ਸੰਵਾਦ ਲਗਾਤਾਰ ਜਾਰੀ ਹੈ, ਜਲਦੀ ਹੀ ਆਖੀਰੀ ਫੈਸਲੇ ਲੈ ਲਿਆ ਜਾਵੇਗਾ| ਉਨਾਂ ਨੇ ਕਿਹਾਕਿ ਕਿਸਾਨਾਂ ਦੇ ਲਈ ਉਨਾਂ ਦੇ ਦਰਵਾਜੇ ਹਰ ਸਮੇਂ ਖੁੱਲੇ ਹਨ| ਉਹ ਖੁਦ ਕਿਸਾਨ ਨ ਅਤੇ ਉਹ ਕਿਸਾਨਾਂ ਦੇ ਹਰ ਸੁਆਲ ਦਾ ਜਵਾਬ ਦੇਣ ਨੂੰ ਤਿਆਰ ਹਨ| ਇਸ ਦੌਰਾਨ ਉਨਾਂ ਨੇ ਆਪਣੇ ਰਿਹਾਇਸ਼ ‘ਤੇ ਲੋਕਾਂ ਦੀ ਸਮਸਿਆਵਾਂ ਵੀ ਸੁਣੀਆਂ|

Send this to a friend