April 19, 2026 3:59 pm

ਹਰਿਆਣਾ ਦੇ ਮੁੱਖ ਮੰਤਰੀ ਨੇ ਗ੍ਰਾਮ ਦਰਸ਼ਨ ਪੋਟਰਲ ਦੀ ਸ਼ੁਰੂਆਤ ਕੀਤੀ

ਚੰਡੀਗੜ, 02 ਅਕਤੂਬਰ – ਹਰਿਆਣਾ ਵਿਚ ਪੰਚਾਇਤਾਂ ਦਾ ਸਾਰਾ ਰਿਕਾਰਡ ਨੂੰ ਡਿਜੀਟਲ ਪਲੇਟਫਾਰਮ ‘ਤੇ ਲਿਆਉਣ ਦੀ ਦਿਸ਼ਾ ਵਿਚ ਇਕ ਕਦਮ ਹੋਰ ਵੱਧਾਉਂਦੇ ਹੋਏ ਅੱਜ ਮੁੱਖ ਮੰਤਰੀ ਮਨੋਹਰ ਲਾਲ ਨੇ ਗ੍ਰਾਮ ਦਰਸ਼ਨ ਪੋਟਰਲ ਦੀ ਸ਼ੁਰੂਆਤ ਕੀਤੀ| ਇਸ ਪੋਟਰਲ ‘ਤੇ ਸੂਬੇ ਦੀ 6197 ਪਿੰਡ ਪੰਚਾਇਤਾਂ ਦਾ ਸਾਰਾ ਡਾਟਾ ਮਹੁੱਇਆ ਹੋਵੇਗਾ| ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲ ਵੀ ਹਾਜਿਰ ਸਨ|ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮ ਦਰਸ਼ਨ ਪੋਟਰਲ ਦੀ ਸ਼ੁਰੂਆਤ ਦੇ ਨਾਲ ਹੁਣ ਹਰਆਿਣਾ ਦੇ ਹਰੇਕ ਪਿੰਡ ਦੀ ਪੂਰੀ ਹੋ ਚੁੱਕੀ ਵਿਕਾਸ ਪਰਿਯੋਜਨਾਵਾਂ ਦੀ ਜਾਣਕਾਰੀ ਡਿਜੀਟਲੀ ਮਹੁੱਇਆ ਹੋਵੇਗੀ| ਨਾਲ ਹੀ, ਪਿੰਡ ਪੰਚਾਇਤ ਵਿਚ ਕਰਵਾਏ ਜਾਣ ਵਾਲੇ ਲੋਂੜੀਦੇ ਕੰਮਾਂ ਦੀ ਸੂਚੀ ਵੀ ਇਸ ਪੋਟਰਲ ‘ਤੇ ਮਹੁੱਇਆ ਹੋਵੇਗੀ| ਦੁਨਿਆ ਵਿਚ ਕਿਧਰੇ ਵੀ ਬੈਠਾ ਕੋਈ ਵੀ ਵਿਅਕਤੀ ਪਿੰਡ ਪੰਚਾਇਤਾਂ ਦਾ ਵੇਰਵਾ ਵੇਖ ਸਕੇਗਾ|
ਉਨਾਂ ਕਿਹਾ ਕਿ ਇਹ ਸੂਬਾ ਸਰਕਾਰ ਦਾ ਵਿਜਨ ਸੀ ਕਿ ਹਰਿਆਣਾ ਦੇ ਹਰੇਕ ਪਿੰਡ ਦੀ ਆਪਣੀ ਵੈਬਸਾਇਟ ਹੋਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਪੇਂਡੂ ਖਾਸ ਕਰਕੇ ਨੌਜੁਆਨਾਂ ਨੂੰ ਉਨਾਂ ਦੇ ਪਿੰਡ ਵਿਚ ਕਰਵਾਏ ਜਾ ਰਹੇ ਵੱਖ-ਵੱਖ ਵਿਕਾਸ ਕੰਮਾਂ, ਪਰਿਯੋਜਨਾਵਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਹੋਵੇ| ਇਸ ਨਾਲ ਉਹ ਆਪਣੀ ਲੋਂੜ ਅਨੁਸਾਰ ਮੰਗਾਂ ਨੂੰ ਸੂਬਾ ਸਰਕਾਰ ਦੇ ਸਾਹਮਣੇ ਰੱਖ ਸਕਦੇ ਹਨ| ਇਸ ਲਈ ਇਸ ਸੋਚਨ ਨਾਲ ਗ੍ਰਾਮ ਦਰਸ਼ਨ ਦੀ ਸੋਚ ਬਣਾਈ ਗਈ|
ਮੁੱਖ ਮੰਤਰੀ ਨੇ ਕਿਹਾ ਕਿ ਗ੍ਰਾਮ ਦਰਸ਼ਨ ਦਾ ਮੁੱਖ ਵਿਜਨ ਪਿੰਡ ਪੰਚਾਇਤਾਂ ਦੀ ਵੈਬਸਾਇਟਾਂ ਰਾਹੀਂ ਸਾਰੀ ਸਰਕਾਰੀ ਸੇਵਾਵਾਂ ਨੂੰ ਆਮ ਨਾਗਰਿਕਾਂ ਲਈ ਆਸਾਨ ਬਣਾਉਣਾ ਹੈ ਅਤੇ ਉਨਾਂ ਦੀ ਬੁਨਿਆਦੀ ਲੋਂੜਾਂ ਨੂੰ ਪੂਰਾ ਕਰਨ ਲਈ ਅਜਿਹੀ ਸਾਰੀ ਸੇਵਾਵਾਂ ਦੀ ਦਕਸ਼ਤਾ, ਪਾਰਦਰਸ਼ਤਾ ਅਤੇ ਭਰੋਸਾ ਯਕੀਨੀ ਕਰਨਾ ਹੈ|
ਉਦਘਾਟਨ ਦੌਰਾਨ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਵੱਖ-ਵੱਖ ਪਿੰਡਾਂ ਦੇ ਕੁਝ ਸਰਪੰਚਾਂ, ਪੰਚਾਂ ਅਤੇ ਪਿੰਡ ਸਕੱਤਰਾਂ ਨਾਲ ਗਲਬਾਤ ਕੀਤੀ| ਗਲਬਾਤ ਦੌਰਾਨ ਸਾਰੀਆਂ ਨੇ ਆਪਣੀ ਸਮੱਸਿਆਵਾਂ ਅਤੇ ਮੰਗਾਂ ਨੂੰ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਦੇ ਸਾਮਹਣੇ ਸਾਂਝਾ ਕੀਤਾ, ਜਿਸ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਸਰਪੰਚਾਂ, ਪੰਚਾਂ ਅਤੇ ਪਿੰਡ ਸਕੱਤਰਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਦੀ ਸਾਰੀ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ ਜਾਵੇਗਾ|
ਇਸ ਮੌਕੇ ‘ਤੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਗ੍ਰਾਮ ਦਰਸ਼ਨ ਦੀ ਸੋਚ ਅੱਜ ਦੇ ਸਮੇਂ ਵਿਚ ਚੁਣੌਤੀਆਂ ਨੂੰ ਦੂਰ ਕਰਦੇ ਹੋਏ ਸਿਰਫ ਇਕ ਕਲਿਕ ਰਾਹੀਂ ਪਿੰਡਾਂ ਦੀ ਲੋਂੜੀਦੀ ਜਾਣਕਾਰੀ ਪ੍ਰਦਾਨ ਕਰੇਗੀ| ਇਸ ਤੋਂ ਇਲਾਵਾ, ਗ੍ਰਾਮ ਦਰਸ਼ਨ ‘ਤੇ ਹੋਰ ਵਿਭਾਗਾਂ ਦੀ ਵਿਕਾਸ ਯੋਜਨਾਵਾਂ ਨਾਲ ਸਬੰਧਤ ਜਾਣਕਾਰੀ ਅਤੇ ਵੇਰਵੇ ਸਹਿਤ ਦਿਸ਼ਾ-ਨਿਦੇਸ਼ਾਂ ਨੂੰ ਵੀ ਅਪਲੋਡ ਕੀਤਾ ਜਾਵੇਗਾ, ਜੋ ਪਿੰਡਵਾਸੀਆਂ ਲਈ ਲਾਭਾਕਾਰੀ ਹੋਵੇਗੀ| ਗ੍ਰਾਮ ਦਰਸ਼ਨ ਪਿੰਡ ਪੰਚਾਇਤਾਂ ਦਾ ਭਰੋਸਾ ਵੱਧਾਉਣ ਵਿਚ ਕਾਰਗਰ ਸਾਬਤ ਹੋਵੇਗਾ ਅਤੇ ਪਿੰਡ ਵਾਸੀਆਂ ਲਈ ਸੂਚਨਾ ਦੇ ਸਰਤੋਂ ਵੱਜੋੱ ਕੰਮ ਕਰੇਗਾ| ਗ੍ਰਾਮ ਦਰਸ਼ਨ ਪੇਂਡੂ ਵਿਕਾਸ ਦੀ ਯੋਜਨਾਵਾਂ ਦੇ ਲਾਗੂਕਰਨ ਅਤੇ ਗਰੀਬ ਲੋਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਵਿਚ ਮਦਦ ਕਰੇਗਾ|
ਇਸ ਤੋਂ ਪਹਿਲਾਂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਗ੍ਰਾਮ ਦਰਸ਼ਨ ਦਾ ਮੁੱਖ ਮੰਤਵ ਸੂਚਨਾ ਤੇ ਸੰਚਾਰ ਤਕਨਾਲੋਜੀ ਦੀ ਵਰਤੋਂ ਕਰਕੇ ਪਿੰਡ ਵਾਸੀਆਂ ਲਈ ਗ੍ਰਾਮ ਦਰਸ਼ਨ ਨੂੰ ਸੂਚਨਾਵਾਂ ਦੇ ਹੱਬ ਵੱਜੋਂ ਵਿਕਸਿਤ ਕਰਨਾ, ਪੰਚਾਇਤਾਂ ਵਿਚ ਵਧੀਆ ਪਾਰਦਰਸ਼ਤਾ, ਜਵਾਬਦੇਹੀ ਅਤੇ ਆਰਟੀਆਈ ਪਾਲਣਾ ਯਕੀਨੀ ਕਰਨਾ ਹੈ| ਇਸ ਤੋਂ ਇਲਾਵਾ, ਇਸ ਦਾ ਮੰਤਵ ਲੋਕ ਸਵੈਸ਼ਾਸਨ ਦੇ ਪ੍ਰਸ਼ਾਸਨ ਵਿਚ ਸੁਧਾਰ ਕਰਨਾ ਵੀ ਹੈ, ਜੋ ਸਬੰਧਤ ਵਿਭਾਗਾਂ ਵੱਲੋਂ ਅਪਲੋਡ ਕੀਤੀ ਗਈ ਸੂਚਨਾਵਾਂ ਨੂੰ ਆਸਾਨ ਅਤੇ ਤੇਜ ਪਹੁੰਚ ਪ੍ਰਦਾਨ ਕਰਦਾ ਹੈ|
ਸ੍ਰੀ ਸੁਧੀਰ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਵੀ ਇਸ ਪੋਟਰਲ ਚਿਵ ਸ਼ਾਮਿਲ ਕੀਤਾ ਜਾਵੇਗਾ| ਉਨਾਂ ਦਸਿਆ ਕਿ ਇਹ ਪੋਟਰਲ ਲੋਕਤੰਤਰ ਵਿਚ ਸਾਰੀਆਂ ਦੀ ਹਿੱਸੇਦਾਰੀ ਦੀ ਤਰਜ ‘ਤੇ ਵਿਕਸਿਤ ਕੀਤਾ ਗਿਆ ਹੈ| ਉਨਾਂ ਕਿਹਾ ਕਿ ਗ੍ਰਾਮ ਦਰਸ਼ਨ ਪੋਟਰਲ ‘ਤੇ ਪੰਚਾਇਤਾਂ ਦਾ ਡਾਟਾ ਪਹਿਲਾਂ ਹੀ ਅਪਲੋਡ ਕੀਤਾ ਜਾ ਚੁੱਕਿਆ ਹੈ|
ਉਨਾਂ ਕਿਹਾ ਕਿ ਗ੍ਰਾਮ ਦਰਸ਼ਨ ਪਿੰਡ ਪੰਚਾਇੰਤਾਂ ਦੀ ਵੈਬਸਾਇਟ ਨੂੰ ਬਣਾਉਣਾਂ ਹੈ ਜੋ ਪਿੰਡ ਪੰਚਾਇਤਾਂ ਦੇ ਹਿੱਸੇਦਾਰੀ, ਪਾਦਰਸ਼ਤਾ ਅਤੇ ਜਵਾਬਦੇਹੀ ਵੱਜੋਂ ਕੰਮ ਕਰੇਗਾ| ਇਸ ਦਾ ਮੰਤਵ ਹਰੇਕ ਪਿੰਡ ਪੰਚਾਇਤ ਨੂੰ ਇਕ ਖਾਸ ਪਛਾਣ ਪ੍ਰਦਾਨ ਕਰਨਾ ਹੈ| ਸਾਰੇ ਪਿੰਡ ਪੰਚਾਇਤਾਂ ਦੀ ਵੈਬਸਾਇਟ ਹੋਵੇਗੀ|

Send this to a friend