ਸ਼ਿਮਲਾ, 18 ਜੂਨ (ਪੀ. ਟੀ)- ਅੱਜ ਹਰਿਆਣਾ ਰੋਡਵੇਜ਼ ਦੀ ਬੱਸ ਦੇ ਧਾਮੀ ਨਜ਼ਦੀਕ ਕਥਿਆਣਾ ‘ਚ ਇਕ ਖੱਡ ‘ਚ ਡਿੱਗਣ ਨਾਲ ਦੋ ਲੋਕਾਂ ਦੇ ਮਾਰੇ ਤੇ 14 ਹੋਰਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਿਮਾਚਲ ਰੋਡਵੇਜ਼ ਦੀ ਬੱਸ ਅੱਜ ਸਵੇਰੇ 7 ਵੱਜ ਕੇ 30 ਮਿੰਟ ‘ਤੇ ਸ਼ਿਮਲਾ-ਕਥਿਆਣਾ ਸਟੇਸ਼ਨ ਤੋਂ 20 ਸਵਾਰੀਆਂ ਲੈ ਕੇ ਚੱਲੀ ਤੇ ਰਸਤੇ ‘ਚ ਇਕ ਖੱਡ ‘ਚ ਜਾ ਡਿੱਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਡਰਾਈਵਰ ਨੇ ਬੱਸ ਜਿਵੇਂ ਹੀ ਸ਼ਿਮਲਾ ਵੱਲ ਨੂੰ ਤੋਰੀ ਤਾਂ ਬੱਸ ‘ਚ ਕੋਈ ਅੰਦਰੂਨੀ ਖਰਾਬੀ ਹੋਣ ਕਰਕੇ 130 ਫੁੱਟ ਡੂੰਘੀ ਖੱਡ ‘ਚ ਜਾ ਡਿੱਗੀ।