June 9, 2026 10:35 pm

ਪੰਜਾਬ ਚ 1 ਲੱਖ 93 ਹਜ਼ਾਰ ਕਰੋੜ ਦੀਆਂ ਉਦਯੋਗਿਕ ਵਸਤਾਂ ਦਾ ਉਤਪਾਦਨ: ਮਿੱਤਲ

ਚੰਡੀਗੜ੍ਹ, 18 ਜੂਨ (ਪੀ. ਟੀ)- ਪੰਜਾਬ ਵਿੱਚ ਉਦਯੋਗਾਂ ਦਾ ਲਗਾਤਾਰ ਵਿਕਾਸ ਹੋ ਰਿਹਾ ਹੈ। ਇਸ ਤਹਿਤ ਸਾਲ 2013-14 ਦੇ ਵਿੱਤੀ ਵਰ੍ਹੇ ਦੌਰਾਨ ਰਾਜ ਦਾ ਕੁੱਲ ਉਦਯੋਗਿਕ ਉਤਪਾਦਨ 1 ਲੱਖ 93 ਹਜ਼ਾਰ ਕਰੋੜ ਰੁਪਏ ਨੂੰ ਟੱਪ ਗਿਆ। ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1,500 ਕਰੋੜ ਰੁਪਏ ਦੇ ਉਤਪਾਦਨ ਦਾ ਵਾਧਾ ਦਰਜ ਕੀਤਾ ਗਿਆ। ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਨੇ ਉਦਯੋਗਿਕ ਉਤਪਾਦਨ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਰਾਜ ਦੀ ਆਰਥਿਕਤਾ ਨੂੰ ਕਾਫੀ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਦਯੋਗਿਕ ਉਤਪਾਦਨ ਵਿੱਚ ਲਘੂ ਸਨਅੱਤੀ ਯੂਨਿਟਾਂ ਵੱਲੋਂ 68 ਹਜ਼ਾਰ ਕਰੋੜ ਰੁਪਏ ਦੀਆਂ ਵਸਤਾਂ ਦਾ ਉਤਪਾਦਨ ਕੀਤਾ ਗਿਆ ਹੈ ਜਦੋਂ ਕਿ ਪਿਛਲੇ ਸਾਲ ਇਹ 62971 ਕਰੋੜ ਰੁਪਏ ਸੀ। ਇਸ ਤਰ੍ਹਾਂ ਹੀ ਵੱਡੀਆਂ/ਦਰਮਿਆਨੀਆਂ ਸਨਅੱਤੀ ਯੂਨਿਟਾਂ ਵੱਲੋਂ 1 ਲੱਖ 25 ਹਜ਼ਾਰ ਕਰੋੜ ਰੁਪਏ ਦਾ ਉਤਪਾਦਨ ਕੀਤਾ ਗਿਆ ਹੈ, ਪਿਛਲੇ ਸਾਲ ਇਹ 77556.91 ਕਰੋੜ ਰੁਪਏ ਦਾ ਸੀ।

Send this to a friend