March 20, 2023 5:11 am

ਜਲੰਧਰ ਦਿਹਾਤੀ ਪੁਲਿਸ ਵੱਲੋਂ 1 ਕਿੱਲੋ ਅਫੀਮ, ਡੋਡੇ ਚੂਰਾ ਪੋਸਤ ਅਤੇ ਹੈਰੋਇਨ ਬਰਾਮਦ-3 ਤਸਕਰ ਕਾਬੂ

ਜਲੰਧਰ, 15 ਮਾਰਚ (ਰਾਜੂ ਸੇਠ)- ਸ੍ਰੀ ਨਵਜੋਤ ਸਿੰਘ ਮਾਹਲ ਅਤੇ ਸਰਬਜੀਤ ਸਿੰਘ ਐੱਸ.ਪੀ. (ਤਫਤੀਸ਼), ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਐੱਸ.ਪੀ.ਹੈਡ ਕੁਆਟਰ ਜਲੰਧਰ (ਦਿਹਾਤੀ) ਤੇ ਪਿਆਰਾ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ/ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਮੁੱਖ ਅਫਸਰ ਐੱਸ.ਆਈ.ਸੁਖਦੇਵ ਸਿੰਘ ਥਾਣਾ ਲੋਹੀਆਂ ਵਲੋਂ ਸਮੇਤ ਪੁਲਿਸ ਪਾਰਟੀ ਪਿੰਡ ਕਾਲੁ ਨਾਕਾ ਹਾਈਟੈਕ ਪੁੱਲ ਦਰਿਆ ਨੇੜੇ ਟੋਲ ਪਲਾਜਾ ਤੋਂ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਜਾਗੀਰ ਸਿੰਘ ਵਾਸੀ ਅਰਜੁਨ ਮਾਗਾ ਥਾਣਾ ਮਹਿਤਾ ਜਿਲਾ ਅਮ੍ਰਿਤਸਰ ਅਤੇ ਬਲਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਤਾ ਥਾਣਾ ਮਹਿਤਾ ਜਿਲਾ ਅਮ੍ਰਿਤਸਰ ਦੇ ਕਬਜੇ ਵਿਚਲੇ ਟਰੱਕ ਨੰਬਰੀ ਐੱਮਐਚ-43-ਵਾਈ-1392 ਜਿਸ ਵਿਚ ਲੱਸਣ ਦੇ ਬੋਰੇ ਸਨ,ਉਸ ਟਰੱਕ ਦੇ ਬਣੇ ਕੈਬਿਨ ਵਿਚੋਂ 01 ਕਿਲੋਗ੍ਰਾਮ ਅਫੀਮ ਅਤੇ 02 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਗਿਆ.ਜਿਸਤੇ ਮੁਕੱਦਮਾ ਨੰਬਰ 22 ਮਿਤੀ 12-03-2020 ਜੁਰਮ 15/18/-61-85 ਐੱਨ.ਡੀ.ਪੀ.ਐੱਸ.ਐਕਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ.ਇਸੇ ਤਰਾਂ ਹੀ ਏ.ਐੱਸ.ਆਈ.ਲਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਧੁੱਸੀ ਬੰਨ੍ਹ ਦਰਿਆ ਸਤਲੁਜ ਫਤਿਹਪੁਰ ਭੰਗਵਾਂ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜੁਗਰਾਜ ਸਿੰਘ ਵਾਸੀ ਫਤਿਹਪੁਰ ਭੰਗਵਾਂ ਥਾਣਾ ਲੋਹੀਆਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਨ ਤੇ ਗ੍ਰਿਫਤਾਰ ਕੀਤਾ ਗਿਆ.ਜਿਸਤੇ ਮੁਕੱਦਮਾ ਨੰਬਰ 23 ਮਿਤੀ 12-03-2020 ਜੁਰਮ 21-61-85 ਐੱਨ.ਡੀ.ਪੀ.ਐੱਸ.ਐਕਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ.ਇਸੇ ਤਰਾਂ ਏ.ਐੱਸ.ਆਈ.ਮੇਜਰ ਸਿੰਘ ਥਾਣਾ ਲੋਹੀਆਂ ਨੇ ਧੁੱਸੀ ਬੰਨ੍ਹ ਅਸਮੈਲਪੁਰ ਤੋਂ ਮੋਟਰਸਾਈਕਲ ਨੰਬਰ ਪੀਬੀ-47-4954 ਪਰ ਸਵਾਰ ਮੁਖਵਿੰਦਰ ਸਿੰਘ ਪੁੱਤਰ ਚਿਮਨ ਸਿੰਘ ਵਾਸੀ ਮਿਆਣੀ ਥਾਣਾ ਲੋਹੀਆਂ ਨੂੰ ਕਾਬੂ ਕਰਕੇ ਉਸ ਕੋਲੋਂ 18,750ਐੱਮ.ਐੱਲ ਸ਼ਰਾਬ ਨਾਜਾਇਜ ਬਰਾਮਦ ਕੀਤੀ ਅਤੇ ਮੁਕਦਮਾ ਨੰਬੇਫਰ 24 ਮਿਤੀ 12-03-2020 ਜੁਰਮ 61-1-14 ਅਕਸਾਈਜ ਐਕਟ ਥਾਣਾ ਲੋਹੀਆਂ ਦਰਜ ਰਜਿਸਟਰ ਕੀਤਾ ਗਿਆ.ਉਕਤ ਦੋਸ਼ੀਆਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Send this to a friend