ਅੰਮ੍ਰਿਤਸਰ, 15 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਆਪ ਹੁਦਰੇ ਜੀਵਨ ਨੇ ਸਮੁੱਚੇ ਸੰਸਾਰ ਦੇ ਮਨੁੱਖੀ ਸੰਤੁਲਨ ਨੂੰ ਡਾਂਵਾਂ ਡੋਲ ਕਰ ਦਿੱਤਾ ਹੈ। ਕੁਦਰਤੀ ਤੇ ਵਿਗਿਆਨਕ ਪੱਧਰ ਤੇ ਬਹੁਤ ਵੱਡੀਆਂ ਮਨੁੱਖੀ ਖਾਤਮੇ ਵਾਲੀਆਂ ਚੁਨੌਤੀਆਂ ਸਾਹਮਣੇ ਮੂੰਹ ਅੱਡੀ ਖੜੀਆਂ ਹਨ। ਸਭ ਨੂੰ ਰਲਮਿਲ ਕੇ ਸਦਭਾਵਨਾ ਇਕਜੁਟਤਾ ਨਾਲ ਇਨ੍ਹਾਂ ਦੇ ਮੁਕਾਬਲੇ ਲਈ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਗੁਰਬਾਣੀ ਦੀ ਸੇਧ ਵਿਚ ਲਾਮਬੰਦ ਹੋਣ ਦੀ ਲੋੜ ਹੈ। ਇਹ ਵਿਚਾਰ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚੱਕਰਵਰਤੀ ਚੱਲਦਾ ਵਹੀਰ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਵਾਤਾਵਰਣ ਦਿਵਸ ਨੂੰ ਸਮਰਪਿਤ ਇਕ ਪ੍ਰਭਾਵਸ਼ਾਲੀ ਸਮਾਗਮ ਦੋਰਾਨ ਕਹੇ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਵਿਕਾਸ ਦੇ ਨਾਮ ਤੇ ਵਿਨਾਸ਼ ਨਹੀਂ ਹੋਣਾ ਚਾਹੀਦਾ। ਜੋ ਵੀ ਸਰਕਾਰੀ ਗੈਰ ਸਰਕਾਰੀ ਯੋਜਨਾਵਾਂ ਹਨ ਉਨਾਂ ਦੇ ਸਨਮੁਖ ਪਹਿਲਾਂ ਹੀ ਵਿਉਤਬੰਦੀ ਕਰਕੇ ਦਰੱਖਤਾਂ ਦੀ ਕਟਾਈ ਤੋਂ ਪਹਿਲਾਂ ਬਰਾਬਰ ਦੇ ਰੁੱਖ ਲਗਾਏ ਜਾਣ। ਰੁੱਖ ਇਕ ਥਾਂ ਤੋਂ ਦੂਜੇ ਥਾਂ ਲਗਾਉਣ ਦੀ ਸਫਲ ਯੋਜਨਾ ਕੀਤੀ ਜਾਵੇ।ਫ਼ੈਕਟਰੀਆਂ ਦੇ ਜ਼ਹਿਰੀਲੇ ਕੈਮੀਕਲ ਵਾਲਾ ਪਾਣੀ ਧਰਤ ਵਿੱਚ ਜਾਂ ਦਰਿਆਵਾਂ ਵਿੱਚ ਨਾਂ ਪਾਇਆ ਜਾਵੇ। ਕੁਦਰਤੀ ਸੋਮਿਆਂ ਨਾਲ ਛੇੜ-ਛਾੜ ਨਾਂ ਕੀਤੀ ਜਾਵੇ ਵੱਧ ਤੋਂ ਵੱਧ ਬੂਟੇ ਤੇ ਮੌਸਮੀ ਫੁੱਲਾਂ ਆਦਿ ਦੀਆ ਬਗ਼ੀਚੀਆਂ ਲਗਾਈਆ ਜਾਣ। ਬਾਬਾ ਬਲਬੀਰ ਸਿੰਘ ਨੇ ਕਿਸਾਨ ਵੀਰਾਂ ਨੂੰ ਵੀ ਕੁਦਰਤੀ ਖੇਤੀ ਵੱਲ ਰੁਚਿਤ ਹੋਣ ਲਈ ਕਿਹਾ। ਬਾਬਾ ਫੂਲਾ ਸਿੰਘ ਬੁਰਜ ਵਿਖੇ ਵੱਡੀ ਪੱਧਰ ਤੇ ਛਾਂਦਾਰ ਤੇ ਫੁੱਲਦਾਰ ਵੱਖ ਵੱਖ ਕਿਸਮਾਂ ਦੇ ਬੂਟੇ ਲਗਾਏ ਗਏ।ਉਨਾਂ ਕਿਹਾ ਕਿ ਬੁੱਢਾ ਦਲ ਦੀਆ ਛਾਉਣੀਆ ਅਤੇ ਵੇਹਲ਼ੀਆ ਪਈਆਂ ਥਾਂਵਾਂ ਪੁਰ ਬੂਟੇ ਲਗਾਏ ਜਾਣਗੇ ਇਸ ਕਾਰਜ ਲਈ ਉਹ ਬਾਕੀ ਦਲ ਪੰਥਾਂ ਨੂੰ ਵੀ ਪ੍ਰੇਰਨਗੇ। ਬੂਟੇ ਲਾਉਣ ਸਮੇਂ ?ਨਾਂ ਨਾਲ ਬੁੱਢਾ ਦਲ ਦੇ ਸਕੱਤਰ ਸਰਦਾਰ ਦਿਲਜੀਤ ਸਿੰਘ ਬੇਦੀ, ਸੁਖਜੀਤ ਸਿੰਘ ਕਨੱਇਆ, ਬਾਬਾ ਰਣਜੋਧ ਸਿੰਘ ਵਿਸ਼ਵਪਰਤਾਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਾਬਾ ਦਲਜੀਤ ਸਿੰਘ ਬਠਿਡਾ, ਬਾਬਾ ਭਗਤ ਸਿੰਘ ਤੇ ਹੋਰ ਨਿਹੰਗ ਸਿੰਘ ਆਦਿ ਹਾਜ਼ਰ ਸਨ।