March 20, 2023 5:11 am

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਕੋਰੋਨਾ ਵਾਇਰਸ ਤੋਂ ਨਾ ਡਰਣ ਦੀ ਅਪੀਲ ਕੀਤੀ

ਚੰਡੀਗੜ੍ਹ, 15 ਮਾਰਚ (ਧਾਮੀ ਸ਼ਰਮਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਸੂਬਾ ਵਾਸੀਆਂ ਤੋਂ ਅਪੀਲ ਕੀਤੀ ਕਿ ਇਸ ਵਾਇਰਸ ਤੋਂ ਡਰਣ ਜਾਂ ਘਬਰਾਉਣ ਦੀ ਲੋਂੜ ਨਹੀਂ ਹੈ। ਇਸ ਵਾਇਰਸ ਤੋਂ ਬਚਾਉਣ ਲਈ ਸਫਾਈ ‘ਤੇ ਧਿਆਨ ਰੱਖਣ, ਖੰਘਦੇ ਤੇ ਛਿਕਦੇ ਸਮੇਂ ਮੂੰਹ ਤੇ ਨੱਕ ‘ਤੇ ਰੁਮਾਲ ਰੱਖਣ। ਹੱਥਾਂ ਨੂੰ ਸਾਬਨ ਨਾਲ ਵਾਰ-ਵਾਰ ਧੋਣ ਅਤੇ ਭੀੜ ਵਾਲੀ ਥਾਂਵਾਂ ‘ਤੇ ਜਾਣ ਤੋਂ ਬਚਣ, ਜੇਕਰ ਜਾਣਾ ਵੀ ਤਾਂ ਮਾਸਕ ਪਾ ਕੇ ਜਾਣ। ਅੱਜ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਜਾਣਦੇ ਹਾਂ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਸ ਨੂੰ ਮਹਾਮਾਰੀ ਐਲਾਨਿਆ ਹੈ। ਭਾਰਤ ਵਿਚ ਵੀ ਇਹ ਆ ਚੁੱਕੀ ਹੈ। ਆਪ ਜੀ ਤੋਂ ਅਪੀਲ ਹੈ ਕਿ ਇਸ ਵਾਇਰਸ ਤੋਂ ਨਾ ਤਾਂ ਡਰੋਂ, ਨਾ ਹੀ ਘਬਰਾਉਣ।

Send this to a friend