ਗੜ੍ਹਸ਼ੰਕਰ, 15 ਮਾਰਚ (ਬਿੱਟੂ ਚੌਹਾਨ)- ਦਿੱਲੀ ਦੀ ਜਿੱਤ ਤੋਂ ਬਾਅਦ ਦੇਸ਼ ਵਿੱਚ ਰਾਸ਼ਟਰ ਨਿਰਮਾਣ ਲਈ ਆਪ ਵਲੋਂ ਚਲਾਈ ਜਾ ਰਹੀ ਮਿਸਡ ਕਾਲ ਮੁਹਿੰਮ ਸਬੰਧੀ ਹਲਕਾ ਗੜਸ਼ੰਕਰ ਚ ਆਮ ਆਦਮੀ ਪਾਰਟੀ ਦੇ ਦਫਤਰ ਵਿਖੇ ਆਪ ਅਹੁਦੇਦਾਰਾਂ, ਆਗੂਆਂ, ਵਲੰਟੀਅਰਾਂ ਵਰਕਰਾਂ ਵੋਟਰਾਂ ਤੇ ਸਪੋਰਟਰਾਂ ਦੀ ਇੱਕ ਭਰਵੀ ਮੀਟਿੰਗ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਲੋਕ ਸਭਾ ਹਲਕਾ ਅਨੰਦਪੁਰ ਦੇ ਅਬਸਰਵਰ ਮਨਜੀਤ ਸਿੰਘ ਘੁੰਮਣ ਤੇ ਹਲਕਾ ਗੜ੍ਹਸ਼ੰਕਰ ਦੇ ਅਬਸਰਵਰ ਰਾਮ ਕੁਮਾਰ ਮੁਕਾਰੀ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਆਪ ਨਾਲ਼ ਜੁੜ ਕੇ ਦੇਸ਼ ਨੂੰ ਬਣਾਉਣ ਲਈ ਸ਼ੁਰੂ ਕੀਤੀ ਮਿਸਡ ਕਾਲ ਮੁਹਿੰਮ ਰਾਸ਼ਟਰ ਦੇ ਨਵ ਨਿਰਮਾਣ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ।ਉਨਾਂ ਸਭਨੂੰ ਅਪੀਲ ਕੀਤੀ ਕਿ ਆਪ ਦੀ ਇਸ ਮੁਹਿੰਮ ਨੂੰ ਹਰ ਪਰਿਵਾਰ ਦੇ ਹਰ ਮੈਂਬਰ ਤੱਕ ਪਹੁੰਚ ਕਰਕੇ ਆਪ ਨਾਲ਼ ਜੋੜਿਆ ਜਾਵੇ ਤਾਂ ਜੋ ਆਪ ਮਿਸ਼ਨ ੨੦੨੨ ਨੂੰ ਸਫਲਤਾ ਪੂਰਵਕ ਨੇਪਰੇ ਚੜਾਇਆ ਜਾ ਸਕੇ।ਇਸ ਮੌਕੇ ਮਨਜੀਤ ਸਿੰਘ ਘੁੰਮਣ ਵਲੋਂ ਆਪ ਦੀ ਇਸ ਚਾਰ ਪੜਾਵੀਂ ਮੁਹਿੰਮ ਸਬੰਧੀ ਵਿਸਥਾਰ ਪੂਰਵਕ ਦੱਸਦਿਆਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਤੋਂ ਭਾਵ ਦਿੱਲੀ ਵਾਂਗ ਪੰਜਾਬ ਵਿੱਚ ਵੀ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਉਣਾ ਹੋਵੇਗਾ।ਇਸ ਮੌਕੇ ਰਣਜੀਤ ਸਿੰਘ ਬਿੰਜੋ ਚੇਅਰਮੈਨ ਕੋਰ ਕਮੇਟੀ, ਚਰਨਜੀਤ ਚੰਨੀ ਰਾਜਸੀ ਸਲਾਹਕਾਰ, ਸੋਮ ਨਾਥ ਬੰਗੜ ਐਮ ਸੀ, ਵਲੋਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਿੰਡ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਖਤ ਮਿਹਨਤ ਕੀਤੀ ਜਾਵੇ ਤਾਂ ਜੋ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਹੋ ਸਕੇ।ਇਸ ਮੌਕੇ ਆਪ ਆਗੂ ਰਾਓ ਕੈਂਡੋਵਾਲ਼, ਆਪ ਕਮਾਂਡਰ ਰੌਕੀ ਮੌਇਲਾ, ਚੂਹੜ ਸਿੰਘ ਬਾਰਾਪੁਰ ਪਾਰਟੀ ਸਰਪਰਸਤ, ਪਰਮਜੀਤ ਸਿੰਘ ਬਾਰਾਪੁਰ, ਹਰਵਿੰਦਰ ਸਿੰਘ ਦਾਦੂਵਾਲ, ਨੰਬਰਦਾਰ ਸ਼ਮਸ਼ੇਰ ਸਿੰਘ, ਨੰਬਰਦਾਰ ਖੁਸ਼ਵੰਤ ਸਿੰਘ, ਬਲਬੀਰ ਸਿੰਘ ਜੱਸੀ ਬਲਾਕ ਪ੍ਰਧਾਨ , ਸ਼ਮਸ਼ੇਰ ਸਿੰਘ, ਰਵੇਲ ਸਿੰਘ ਸੋਢੀ, ਯੂਥ ਆਗੂ ਕੁਲਜੀਤ ਸਿੰਘ ਕਪਤਾਨ, ਜਸਪ੍ਰੀਤ ਸਿੰਘ ਕਪਤਾਨ, ਪਰਮਜੀਤ ਸਿੰਘ, ਪਰਮਿੰਦਰ ਸਿੰਘ ਚੇਚੀ, ਗੁਰਬਚਨ ਸਿੰਘ, ਰਣਬੀਰ ਬਿਲੜੋਂ, ਚੌਧਰੀ ਰੋਸ਼ਨ ਲਾਲ, ਜਰਨੈਲ ਧਮਾਈ, ਮੋਹਨ ਸਿੰਘ, ਯੂਥ ਬਲਾਕ ਪ੍ਰਧਾਨ ਸੰਜੀਵ ਸਿੰਘ, ਭੁਪਿੰਦਰ ਜੋਸ਼, ਪਰਮਜੀਤ ਸਿੰਘ ਬੀਰਮਪੁਰ, ਅਸ਼ੋਕ ਕੁਮਾਰ ਸਮੇਤ ਭਾਰੀ ਗਿਣਤੀ ਵਿੱਚ ਆਪ ਵਲੰਟੀਅਰ ਹਾਜ਼ਰ ਸਨ।