March 21, 2023 4:22 am

ਕੋਰੋਨਾ ਅਤੇ ਕੁਦਰਤੀ ਕਹਿਰ

ਚਾਈਨਾ ਦੇਸ਼ ਤੋਂ ਚੱਲੀ ਕੋਰੋਨਾ ਨਾਮ ਦੀ ਭਿਅੰਕਰ ਬਿਮਾਰੀ ਨੇ ਅੱਜ ਜਿੱਥੇ ਸਾਰੇ ਸੰਸਾਰ ਦੀਆਂ ਮਨੁੱਖੀ ਜਿੰਦਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ, ਉੱਥੇ ਹੀ ਪੰਜਾਬ ਅਤੇ ਹੋਰ ਖੇਤਰਾਂ ਵਿੱਚ ਪਿਛਲੇ ਹਫਤੇ ਤੋਂ ਪੈ ਰਹੇ ਲਗਾਤਾਰ ਬੇ-ਮੌਸਮੀਂ ਮੀਂਹ ਤੇ ਗੜਿਆਂ ਨੇ ਭਾਵ ਕਹਿਰ ਨੇ ਕਿਸਾਨਾਂ ਦੇ ਸਾਹਾਂ ਨੂੰ ਰੋਕ ਕੇ ਰੱਖ ਦਿੱਤਾ ਹੈ। ਉਨ੍ਹਾਂ ਦੁਆਰਾ ਪੁੱਤਾਂ ਵਾਂਗ ਪਾਲੀਆਂਫਸਲਾਂ ਤੇ ਚਾਰੇ ਪਾਸੇ ਗੜਿਆਂ ਦੀ ਚਾਦਰ ਵਿਛੀ ਪਈ ਹੈ। ਉਹ ਕਿਸਾਨ ਲਗਾਤਾਰ ਕਰਜੇ ਦੇ ਚੁੰਗਲ ਵਿੱਚ ਫਸਿਆ ਖੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਹੈ। ਉਸਨੂੰ ਲਗਾਤਾਰ ਪਿਛਲੇ ਸਮਿਆਂ ਤੋਂ ਹੀ ਬੇਵਸੀ ਦਾ ਨਤੀਜਾ ਭੁਗਤਣਾ ਪੈਂਦਾ ਹੈ। ਭਾਵ ਕੁਦਰਤ ਦੀਆਂ ਇਨਾਂ ਕਰੋਪੀਆਂ ਤੋਂ ਅੱਜ ਮਨੁੱਖ ਅਤੇ ਫਸਲਾਂ ਸ਼ਿਕਾਰ ਹੋ ਰਹੀਆਂ ਹਨ। ਅੱਜ ਮਨੁੱਖ ਨੂੰ ਲੋੜ ਹੈ ਕਿ ਉਹ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਅਤੇ ਆਮ ਲੋਕਾਂ ਨੂੰ ਇਸ ਸਮੱਸਿਆਂ ਤੋਂ ਨਜਿੱਠਣ ਲਈ ਜਾਗਰੂਕ ਕਰੇ, ਤਾਂ ਹੀ ਅਸੀਂ ਆਪਣੀਆਂ ਅਤੇ ਆਪਣਿਆਂ ਦੀਆਂ ਖਾਤਮੇ ਵੱਲ ਨੂੰ ਵੱਧ ਰਹੀਆਂ ਜਿੰਦਗੀਆਂ ਨੂੰ ਬਚਾ ਸਕਦੇ ਹਾਂ। ਅਜੋਕੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿਆਸੀ ਲੜਾਈਆਂ ਨੂੰ ਛੱਡ ਕੇ ਕੋਰੋਨਾ ਵਾਈਰਸ ਤੋਂ ਬਚਾਅ ਲਈ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਵਿੱਚ ਵੱਸਦੇ ਆਮ ਲੋਕਾਂ, ਬੱਚਿਆਂ, ਬਜੁਰਗਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੇ ਅਤੇ ਇਸਦੇ ਬਚਾਅ ਲਈ ਲੋੜੀਂਦੀ ਜਾਣਕਾਰੀ, ਲੋੜੀਂਦਾ ਡਾਕਟਰੀ ਸਮਾਨ ਅਤੇ ਡਾਕਟਰੀ ਸਹਾਇਤਾ ਮੁਫਤ ਜਾਂ ਵਾਜਬ ਕੀਮਤ ਤੇ ਪ੍ਰਦਾਨ ਕਰੇ ਜਿਸ ਨਾਲ ਉਨ੍ਹਾਂ ਦੀ ਹੋ ਰਹੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇ। ਦੂਜੇ ਪਾਸੇ ਕੁਦਰਤ ਦੇ ਕਹਿਰ ਮੀਂਹ ਅਤੇ ਗੜਿਆਂ ਨਾਲ ਹੋਏ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ (ਅੰਨ ਦਾਤੇ) ਦੀ ਹਰ ਸੰਭਵ ਮੱਦਦ ਕੀਤੀ ਜਾਵੇ ਉਨ੍ਹਾਂ ਨੂੰ ਫਸਲ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਜਿਸ ਨਾਲ ਉਹ ਖੁਦਕੁਸ਼ੀਆਂ ਤੋਂ ਬੱਚ ਸਕਣ ਅਤੇ ਆਪਣੇ ਪਰਿਵਾਰ ਪਾਲ ਸਕਣ। ਜੇ ਇਨ੍ਹਾਂ ਸਮੱਸਿਆਂ ਨੂੰ ਸਮੇਂ ਰਹਿੰਦੇ ਨਾ ਨਜਿੱਠਿਆ ਗਿਆ ਤਾਂ ਇਹ ਸਮੱਸਿਆਵਾਂ ਆਉਣ ਵਾਲੇ ਸਮੇਂ ਵਿੱਚ ਭਿਅੰਕਰ ਰੂਪ ਧਾਰਨ ਕਰ ਜਾਣਗੀਆਂ। ਜਿਸ ਤੋਂ ਬੱਚਣਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ।
ਗੁਰਸੇਵਕ ਰੰਧਾਵਾ
ਬੀ.ਐੱਡ., ਐਮ.ਐੱਡ.
ਸੰਪਰਕ : 94636-80877

Send this to a friend