February 3, 2023 7:20 pm

ਸ਼ਰਧਾਲੂਆਂ ਦੀ ਜਬਰਨ ਟੋਪੀਆਂ ਉਤਾਰਨ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਜਾਵੇ : ਮਨੀਸ਼ ਵਰਮਾ

ਲੁਧਿਆਣਾ, 15 ਮਾਰਚ (ਜਸਪਾਲ ਅਰੋੜਾ)- ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂਆਂ ਅਤੇ ਰਾਹਗੀਰਾਂ ਦੀ ਜਬਰਨ ਟੋਪੀਆਂ ਉਤਾਰਨ ਵਾਲੇ ਨਿਹੰਗ ਸਿੰਘਾਂ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ ਇਹ ਵਿਚਾਰ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਯੂਥ ਪੰਜਾਬ ਪ੍ਰਧਾਨ ਮਨੀਸ਼ ਵਰਮਾ ਨੇ ਕਹੇ ਓਹਨਾ ਕਿਹਾ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਦਿਖਾਇਆ ਗਿਆ ਸੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਆਏ ਹਿੰਦੂ ਸ਼ਰਧਾਲੂਆਂ ਅਤੇ ਰਾਹਗੀਰਾਂ ਦੀ ਕੁਝ ਨਿਹੰਗ ਸਿੰਘ ਜਬਰਨ ਟੋਪੀਆਂ ਉਤਾਰ ਰਹੇ ਸਨ ਅਤੇ ਉਹਨਾਂ ਦਾ ਸਰੇਆਮ ਸੜਕਾਂ ਤੇ ਅਪਮਾਨ ਕਰ ਰਹੇ ਸੀ ਓਹਨਾ ਕਿਹਾ ਕਿ ਗੁਰੂਦੁਆਰਾ ਸਾਹਿਬ ਵਿਖੇ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਹਿੰਦੂ ਟੋਪੀ ਪਾ ਕੇ ਨਹੀਂ ਜਾ ਸਕਦਾ ਇਹ ਸਬ ਨੂੰ ਪਤਾ ਹੈ ਪਰੰਤੂ ਹਿੰਦੂ ਭਰਾਵਾਂ ਦੀਆਂ ਸੜਕ ਤੇ ਜਾਂਦਿਆਂ ਜਬਰਨ ਟੋਪੀਆਂ ਉਤਾਰਨਾ ਇਹ ਕਿਹੜੀ ਕਿਤਾਬ ਵਿਚ ਲਿਖਿਆ ਹੋਇਆ ਹੈ ਓਹਨਾ ਕਿਹਾ ਕਿ ਅਸਲੀ ਨਿਹੰਗ ਸਿੰਘ ਇਹੋ ਜਿਹੀ ਹਰਕਤ ਕਦੀ ਨਹੀਂ ਕਰਦੇ ਵਰਮਾ ਨੇ ਕਿਹਾ ਕਿ ਹੋਰ ਵੀ ਸਿੱਖਾਂ ਦੇ ਧਾਰਮਿਕ ਸਥਲਾ ਤੇ ਹਿੰਦੂ ਮੱਥਾ ਟੇਕਣ ਜਾਉਂਦੇ ਹਨ ਪ੍ਰੰਤੂ ਓਥੇ ਤਾਂ ਹਿੰਦੂ ਲੋਕਾਂ ਦੀ ਇਸ ਤਰਾਂ ਜਬਰਨ ਟੋਪੀਆਂ ਨਹੀਂ ਉਤਾਰਿਆ ਜਾਂਦੀਆਂ ਓਹਨਾ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਇਹ ਘਨੋਨੀ ਹਰਕਤ ਕਰਕੇ ਪੰਜਾਬ ਚ ਅਮਨ ਸ਼ਾਂਤੀ ਦਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਵਰਮਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਸ਼ਰਧਾਲੂਆਂ ਦੀ ਟੋਪੀਆ ਉਤਾਰਨ ਵਾਲੇ ਨਿਹੰਗ ਸਿੰਘਾਂ ਦੀ ਪਹਿਚਾਣ ਕਰਕੇ ਉਹਨਾਂ ਖਿਲਾਫ ਕੇਸ ਦਰਜ ਕਰੇ ਨਹੀਂ ਤਾਂ ਉਹ ਇਹਨਾਂ ਖਿਲਾਫ ਸੰਘਰਸ਼ ਦਾ ਐਲਾਨ ਕਰਨਗੇ।

Send this to a friend