ਅਜੌਕੇ ਦੌਰ ਚ ਮਨੁੱਖ ਵਿਅਕਤੀਗਤ ਸੁਚਨਾ ਦੇ ਆਦਾਨ ਪ੍ਰਦਾਨ ਵਿੱਚ ਚਿੱਠੀ ਪੱਤਰ ਤੋ ਮੋਬਾਇਲ ਅਤੇ ਇੰਟਰਨੈੱਟ ਦਾ ਸਫਰ ਤੈਅ ਕਰ ਰਿਹਾ ਹੈ। ਮੋਬਾਇਲ ਤਕਨਾਲੋਜੀ ਨਾਲ ਦੂਰ ਦੁਰਾਡੇ ਤੱਕ ਪਸਰਿਆ ਹੋਇਆ ਸਮੁੱਚਾ ਸੰਸਾਰ ਹਾਲੇ ਵੀ ਹਨੇਰੇ ਵਿੱਚ ਹੈ। ਮੋਬਾਇਲ ਫੋਨ ਜਿਥੇ ਮੀਡੀਆ ਦਾ ਤੇਜਤਰਾਰ ਅਤੇ ਪ੍ਰਮੁੱਖ ਸਾਧਨ ਬਣ ਗਿਆ ਹੈ ਤੇ ਜਿਸਨੂੰ ਅਸੀਂ ਦੁਨੀਆ ਨਾਲ ਜੁੜਨ ਲਈ ਆਪਣੀ ਜੇਬ ਵਿੱਚ ਰੱਖਦੇ ਹਾਂ। ਟੱਚ ਤਕਨੀਲ ਵਾਲੇ ਫੋਨਾਂ ਦੇ ਫੈਨ ਬਣੇ ਜਾਮਣੂ ਬੱਚੇ ਵੀ ਇਸਦੀ ਆਦਤ ਦਾ ਸ਼ਿਕਾਰ ਹੋ ਰਹੇ ਹਨ। ਬਸ ਮੋਬਾਇਲ ਚ ਨੈਟ ਪੈਕ ਹੋਣਾ ਚਾਹੀਦਾ ਹੈ। ਬੱਚੇ ਆਪਣੇ ਸਕੂਲ ਕਾਲੇਜਾਂ ਵਿੱਚ ਕਾਪੀ ਪੈਨਸਿਲ ਲਿਆਣਾ ਤਾਂ ਭੁੱਲ ਸਕਦੇ ਹਨ ਪਰ ਮੋਬਾਇਲ ਨਹੀ। ਗੱਲ ਉਨ੍ਹਾਂ ਬੱਚਿਆ ਦੀ ਕੀਤੀ ਜਾ ਰਹੀ ਹੈ ਜੋ ਅੱਲੜ ਉਮਰ ਵਿੱਚ ਹਨ ਉਹ ਦਿਮਾਗ ਦੇ ਅੰਤਰਗਤ ਨਹੀਂ, ਭਾਵਨਾਂਵਾ ਦੇ ਅੰਤਰਗਤ ਜਿਆਦਾ ਪ੍ਰਤੀਕਿਰਿਆ ਕਰਦੇ ਹਨ। ਭੱਜ ਦੌੜ ਦੀ ਜਿੰਦਗੀ ਉਨਾਂਂ ਨੂੰ ਵਧੇਰੇ ਆਕਸ਼ਿਤ ਕਰਦੀ ਹੈ, ਇਹੋ ਜਿਹੇ ਬੱਚਿਆ ਦੇ ਹੱਥ ਵਿੱਚ ਮੋਬਾਇਲ ਉਹਨਾਂ ਦੇ ਜੀਵਨ ਦੀ ਗਿਰਾਵਟ ਬਣ ਰਿਹਾ ਹੈ। ਬੱਚੇ ਆਪਣੀ ਪੜ੍ਹਾਈ ਦਾ ਸਮਾਂ ਵੀ ਮੋਬਾਇਲ ਤੇ ਪਾਈਆ ਘਟੀਆ ਸੂਚਨਾਵਾਂ ਅਤੇ ਮੂਵੀਆਂ ਵੇਖਣ ਵਿੱਚ ਗਵਾ ਦਿੰਦੇ ਹਨ। ਬਹੁਤ ਸਾਰੇ ਸਕੂਲਾਂ ਵਿੱਚ ਮੋਬਾਇਲ ਲਿਆਉਣਾ ਮਨਾਂ ਹੈ ਫਿਰ ਵੀ ਹਰ ਬੱਚੇ ਕੋਲ ਮੋਬਾਇਲ ਵੇਖਿਆ ਜਾ ਸਕਦਾ ਹੈ। ਮਾਪੇ ਬੱਚਿਆ ਨੂੰ ਮੋਬਾਇਲ ਫੋਨ ਇਹ ਵੇਖ ਕੇ ਦੇਣ ਕਿ ਉਨ੍ਹਾਂ ਦਾ ਬੱਚਾ ਵਧੀਆ ਸੰਸਕਾਰੀ ਹੈ ਅਤੇ ਉਹ ਮੋਬਾਇਲ ਦੀ ਵਰਤੋ ਆਪਣੇ ਗਿਆਨ ਦੇ ਵਾਧੇ ਲਈ ਕਰਦਾ ਹੈ। ਬੱਚੇ ਦੇ ਦੋਸਤਾਂ ਦੀ ਸੰਗਤ ਗੁਣ ਭਰਪੂਰ ਹੈ। ਪਰ ਫੇਰ ਵੀ ਇਹ ਸੋਚ ਕੇ ਲਾਪਰਵਾਹੀ ਨਹੀਂ ਹੋਣਾ ਚਾਹੀਦਾ ਕਿ ਸਭ ਠੀਕ ਹੈ ਬੱਚੇ ਵੱਲੋਂ ਮੋਬਾਇਲ ਦੀ ਵਰਤੋਂ ਕਰਦਿਆ ਮਾਪਿਆ ਨੂੰ ਉਸਦੀਆਂ ਗਤੀਵਿਧੀਆ ਤੇ ਖੁਦ ਅੱਖ ਰੱਖਣੀ ਚਾਹੀਦੀ ਹੈ।
ਜਹਿਰੀਲੇ ਰਸਾਇਣ ਕੁਦਰਤੀ ਪ੍ਰਜਾਤੀਆਂ ਲਈ ਘਾਤਕ: ਥੋੜੀ ਜਿਹੀ ਸਰੀਰਕ ਢਿੱਲ ਮੱਠ ਹੋਣ ਤੇ ਮਨੁੱਖ ਡਾਕਟਰਾਂ ਵੱਲੋਂ ਭੱਜਦੇ ਹਨ ਤੇ ਡਾਕਟਰ ਦਰਦ ਨਿਵਾਰਕ ਦਵਾਈ ਝਟਪਟ ਦੇ ਦਿੰਦੇ ਹਨ। ਇਸ ਦਰਦ ਨਿਵਾਰਕ ਦਵਾਈ ਵਿੱਚ ਇੱਕ ਸਾਲਟ ਡਾਈਕਵਲੈਫੈਨਿਕ ਹੁੰਦਾ ਹੈ ਜੋ ਸਰੀਰ ਦੀਆਂ ਉਸਾਰੂ ਕਿਰਿਆਵਾਂ ਨੂੰ ਢਾਹ ਲਾਉਂਦਾ ਹੈ ਅਤੇ ਮਨੁੱਖ ਤੋਂ ਪਸ਼ੂ ਪੰਛੀਆਂ ਦੇ ਜਣਨ ਅੰਗ ਤੇ ਜਣਨ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਭ ਇੱਕ ਖੋਜ ਤੇ ਸਪਸ਼ਟ ਹੋ ਗਿਆ ਹੈ। 35-40 ਸਾਲ ਪਹਿਲਾਂ ਅਸਮਾਨ ਵਿੱਚ ਹਿਜਰਾ ਗਿੱਧਾ (ਗਿਰੜਾ) ਦਾ ਕਾਫਲਾ ਉਡਦਾ ਰਹਿੰਦਾ ਸੀ। ਤਿੱਖੀ ਨਜਰ ਨਾਲ ਹਮੇਸ਼ਾਂ ਜਮੀਨ ਤੇ ਨਜਰ ਰੱਖਦਾ ਸੀ ਜਿਸ ਪਿੰਡ ਸ਼ਹਿਰ ਦੇ ਨਜਦੀਕ ਕਿਸੇ ਮਰ੍ਹੇ ਹੋਏ ਪਸ਼ੂ ਤੇ ਨਜਰ ਪੈਂਦੀ ਤਾਂ ਇਹ ਕਾਫਲਾ ਤੇਜੀ ਨਾਲ ਜਮੀਨ ਵੱਲ ਸੁਣ ਵੱਟ ਲੈਂਦਾ ਸੀ ਤੇ ਸਮਾਜ ਨੂੰ ਬਦਬੂ ਤੋਂ ਬਚਾਉਣ ਲਈ ਆਪਣਾ ਪੇਟ ਭਰ ਕੇ ਕੁਝ ਹੀ ਘੰਟਿਆ ਵਿੱਚ ਮੁਰਦਿਆਂ ਨੂੰ ਟਿਕਾਣੇ ਲਾ ਦਿੰਦਾ। ਇਨ੍ਹਾਂ ਗਿੱਧਾ ਦੇ ਅਚਾਨਕ ਗੁੰਮ ਹੋਣ ਨਾਲ ਪਸੂ ਪੰਛੀ ਵਿਗਿਆਨੀਆਂ ਨੂੰ ਚਿੰਤਾਂ ਹੋਈ ਤਾਂ ਉਨ੍ਹਾਂ ਨੇ ਕੁਝ ਮਰੀਆਂ ਗਿੱਧਾ ਦੇ ਸਰੀਰਾ ਦਾ ਨਿਰੀਖਣ ਕਰਕੇ ਪਤਾ ਲਗਾਇਆ ਕਿ ਇਨ੍ਹਾਂ ਦੇ ਸਰੀਰ ਵਿੱਚ ਡਿਕਲੁਵਿਨ ਦੀ ਮਾਤਰਾ ਜਿਆਦਾ ਪਾਈ ਗਈ। ਮਤਲਬ ਸਾਫ ਹੈ ਕਿ ਡਿਕਲੋਫਿਨੈਲਿਕ ਦਵਾਈ ਮਨੁੱਖਾ ਦੇ ਨਾਲ ਪਸ਼ੂ ਡਾਕਟਰਾਂ ਜਾਨਵਰਾਂ ਨੂੰ ਦਿੰਦੇ ਸਨ ਕੁੱਝ ਹੀ ਸਾਲਾਂ ਵਿੱਚ ਗਿੱਧਾ ਅਸਮਾਨ ਵਿੱਚੋਂ ਦਿਸਣੋਂ ਹੱਟ ਗਈਆਂ ਸਾਡੀ ਨੌਜਵਾਨ ਪੀੜੀ ਵੀ ਅਜਿਹੇ ਰਸਾਇਣਾਂ ਕਰਕੇ ਜਣਨ ਸ਼ਕਤੀ ਗੁਆਉਂਦੀ ਜਾ ਰਹੀ ਹੈ। ਆਕਸੀਟੋਇਸਨ ਦਾ ਪਿੰਡ ਦੀਆਂ ਦੁਕਾਨੋਂ ਤੋਂ ਆਮ ਮਿਲਣਾ ਵੀ ਗੰਭੀਰ ਮਾਮਲਾ ਹੈ। ਅਜਿਹੇ ਰਸਾਇਣਾ ਦੀ ਵਰਤੋਂ ਸਿਰਫ ਐਮਰਜੈਸੀ ਹਾਲਤਾਂ ਵਿੱਚ ਹੀ ਹੋਣੀ ਚਾਹੀਦੀ ਹੈ ਨਾਕਿ ਥੋਕ ਵਰਤੋਂ।