ਇਸਲਾਮਾਬਾਦ, 17 ਜੂਨ (ਪੀ. ਟੀ)- ਪਾਕਿਸਤਾਨੀ ਸੈਨਾ ਨੇ ਉੱਤਰੀ ਵਜੀਰਸਤਾਨ ‘ਚ ਲੜਾਕੂ ਜਹਾਜ਼ਾਂ ਅਤੇ ਟੈਂਕਾਂ ਦੇ ਨਾਲ ਜਬਰਦਸਤ ਸੈਨਿਕ ਮੁਹਿੰਮ ਚਲਾਈ ਹੈ, ਜਿਸ ਵਿਚ ਵਿਦੇਸ਼ੀ ਸਮੇਤ ਕਰੀਬ 184 ਤਾਲੀਬਾਨ ਅੱਤਵਾਦੀ ਮਾਰੇ ਗਏ। ਆਈ. ਈ. ਡੀ. ਧਮਾਕਿਆਂ ‘ਚ 6 ਸੈਨਿਕਾਂ ਦੀ ਵੀ ਮੌਤ ਹੋ ਗਈ। ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਹਵਾਈ ਸੈਨਾ ਦੇ ਜਹਾਜ਼ਾਂ ਨੇ ਸ਼ਾਵਲ ਇਲਾਕੇ ‘ਚ ਅੱਤਵਾਦੀਆਂ ਦੇ 6 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ।


