ਸਾਡੇ ਮੁਲਕ ਵਿੱਚ ਇਹ ਜਿਹੜਾ ਪਰਜਾਤੰਤਰ ਆਇਆ ਹੈ ਇਸ ਨੇ ਮੁਲਕ ਵਿੱਚ ਰਾਜਸੀ ਪਾਰਟੀਆਂ ਦੀ ਗਿਣਤੀ ਬਹੁਤ ਹੀ ਵਧਾ ਦਿੱਤੀ ਹੈ। ਇਹ ਚੰਗਾ ਨਹੀਂ ਹੋਇਆ। ਜਣਾ ਖਣਾ ਉਠਕੇ ਰਾਜਸੀ ਪਾਰਟੀ ਬਣਾ ਲੈਂਦਾ ਹੈ ਅਤੇ ਚਾਰ ਆਦਮੀ ਨਾਲ ਖੜੇ ਕਰਕੇ ਆਪ ਪ੍ਰਧਾਨ ਬਣ ਬੈਠਦਾ ਹੈ। ਅਸੀਂ ਦੇਖ ਰਹੇ ਹਾਂ ਕਿ ਸਾਡੇ ਮੁਲਕ ਵਿੱਚ ਕਦੀ ਇੱਕ ਹੀ ਪਾਰਟੀ ਕਾਂਗਰਸ ਹੋਇਆ ਕਰਦੀ ਸੀ ਅਤੇ ਉਸ ਵਿੱਚ ਇੱਕ ਹੀ ਖਾਨਦਾਨ ਦੀ ਸਰਕਾਰੀ ਦੇਖਕੇ ਕਈ ਹੋਰ ਵੀ ਆ ਖੜੇ ਹੋਏ ਅਤੇ ਇਸ ਤਰ੍ਹਾਂ ਕਈ ਗਰੁਪ ਆ ਗਏ ਹਨ ਜਿਹੜ੍ਹਿਆਂ ਨੇ ਆਪਣੇ ਆਪਨੂੰ ਪਾਰਟੀ ਆਖਣਾ ਸ਼ੁਰੂ ਕਰ ਦਿੱਤਾ ਹੈ। ਅਜ ਕਈ ਪ੍ਰਾਂਤਾ ਵਿੱਚ ਇਹ ਖਾਨਦਾਨੀ ਜਾਂ ਇਉਂ ਆਖ ਲਉ ਵਿਅਕਤੀ ਵਿਸ਼ੇਸ਼ਾਂ ਦੀਆਂ ਪਾਰਟੀਆਂ ਆ ਖਲੌਤੀਆਂ ਹਨ ਅਤੇ ਪ੍ਰਾਂਤੀ ਵਿੱਚ ਵਿਧਾਨ ਸਭਾਵਾਂ ਹੋਣ ਕਾਰਣ ਇਥੇ ਹੀ ਆਪਣੀਆਂ ਆਪਣੀਆਂ ਸਰਕਾਰਾਂ ਬਨਾਉਣ ਵੀ ਲਗ ਪਏ ਹਨ।
ਕੁਝ ਵੀ ਪਿਆ ਹੋਵੇ ਕਾਂਗਰਸ ਪਾਰਟੀ ਨੇ ਇਸ ਮੁਲਕ ਦੀ ਆਜ਼ਾਦੀ ਸੰਭਾਲੀ ਸੀ ਅਤੇ 55-60 ਸਾਲ ਇਸ ਮੁਲਕ ਨੂੰ ਸੰਭਾਲੀ ਰਖਿਆ ਹੈ। ਜੈਸਾ ਵੀ ਇਹ ਪਰਜਾਤੰਤਰ ਆਇਆ ਸੀ ਉਹ ਬਣਾਈ ਰਖਿਆ ਹੈ ਜਦਕਿ ਸਾਡੇ ਤੋਂ ਇਕ ਦਿੰਨ ਪਹਿਲਾਂ ਬਣਿਆ ਪਾਕਿਸਤਾਨ ਕਈ ਵਾਰੀਂ ਸਿਵਲ ਹਕੂਮਤ ਦੀ ਥਾਂ ਮਿਲਟਰੀ ਰਾਜ ਵੀ ਰਿਹਾ ਹੈ। ਅਜ ਉਥੇ ਮਿਲਟਰੀ ਰਾਜ ਬਨਾਉਣ ਵਾਲਿਆਂ ਨੂੰ ਫਾਂਸੀ ਤਕ ਦੀ ਸਜ਼ਾ ਦਿਤੀ ਜਾ ਰਹੀ ਹੈ। ਕਾਂਗਰਸ ਵਾਲਿਆ ਨੇ ਕੀ ਕੁਝ ਕੀਤਾ ਹੈ ਅਤੇ ਕੀ ਕੀ ਗਲਤੀਆਂ ਕੀਤੀਆਂ ਹਨ ਇਸ ਦਾ ਚਿੱਠਾ ਲਿਖਣਾ ਜ਼ਰੂਰੀ ਨਹੀਂ ਹੈ। ਕਾਗਰਸ ਰਾਜ ਸਮੇਂ ਇਸ ਮੁਲਕ ਦੀ ਤਰਕੀ ਜਾਰੀ ਰਹੀ ਹੈ ਅਤੇ ਅਜ ਸਾਡੇ ਮੁਲਕ ਵਿੱਚ ਅਨਾਜ ਦੇ ਭੰਡਾਰ ਹਨ ਅਤੇ ਸਾਡੇ ਕਾਰਖਾਨਿਆਂ ਨੇ ਆਦਮੀ ਦੀ ਵਰਤੋਂ ਦੀ ਹਰ ਸ਼ੈਅ ਬਣਾਕੇ ਸਾਡੇ ਬਾਜ਼ਾਰਾਂ ਵਿੱਚ ਹੀ ਨਹੀਂ ਦੁਨੀਆਂ ਭਰ ਦੀਆਂ ਮਾਰਕੀਟਾਂ ਵਿੱਚ ਲਿਆ ਰਖੀ ਹੈ। ਅਸੀਂ ਸਕੂਲ, ਕਾਲਿਜ, ਯੂਨੀਵਰਸਟੀਆਂ, ਹਸਪਤਾਲ, ਸਿਖਲਾਈ ਕੇਂਦਰ, ਟੈਕਨੀਕਲ ਯੂਨੀਵਰਸਟੀਆਂ, ਸੜਕਾਂ, ਪੁਲ, ਆਵਾ ਜਾਈ ਦੇ ਸਾਰੇ ;ਸਾਧਨ ਖੜੇ ਕਰ ਲਿਤੇ ਹਨ ਅਤੇ ਹਰ ਤਰ੍ਹਾਂ ਦਾ ਕਾਰਖਾਨਾ, ਵਿਉਪਾਰਿਕ ਕੇਂਦਰ ਅਤੇ ਇਹ ਕੰਪਨੀਆਂ ਦਾ ਜਾਲ ਖੜਾ ਕਰ ਲਿਤਾ ਹੈ। ਅਜ ਦੁਨੀਆਂ ਦੇ ਵਿਕਸਿਤ ਦੇਸ਼ਾਂ ਵਿੱਚ ਲੋਕਾਂ ਲਈ ਜੋ ਕੁਝ ਵੀ ਬਣ ਆਇਆ ਹੈ ਸਾਡੇ ਦੇਸ਼ ਵਿੱਚ ਵੀ ਆ ਗਿਆ ਹੈ। ਇਹ ਸਾਰਾ ਕੁਝ ਕਾਂਗਰਸ ਪਾਰਟੀ ਦੀ ਦੇਣ ਹੀ ਆਖਿਆ ਜਾ ਸਕਦਾ ਹੈ ਜਿਸਨੇ ਸਾਨੂੰ ਇਕ ਟਿਕਾਊ ਪਰਜਾਤੰਤਰ ਖੜਾ ਕਰਕੇ ਦੇ ਦਿਤਾ ਸੀ।
ਕਾਂਗਰਸ ਪਾਰਟੀ ਦੇ ਵਕਤਾਂ ਵਿੱਚ ਮਾੜੀਆਂ ਗਲਾਂ ਵੀ ਹੋਈਆਂ ਹਨ ਅਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਘਪਲਿਆਂ ਅਤੇ ਘੁਟਾਲਿਆਂ ਦੀਆਂ ਬੁਨਿਆਦਾਂ ਵੀ ਕਾਂਗਰਸ ਦੇ ਵਕਤਾਂ ਵਿੱਚ ਆਈਆਂ ਸਨ। ਕਾਂਗਰਸ ਨੂੰ ਰਾਜ ਕਰਦਿਆਂ ਕਾਫੀ ਸਮਾਂ ਲਦ ਗਿਆ ਸੀ ਅਤੇ ਇਸ ਲਈ ਲੋਕਾਂ ਨੇ ਇਹ ਕਾਂਗਰਸ ਦਾ ਰਾਜ ਬਦਲਣਾ ਚਾਹਿਆ ਸੀ। ਭਾਜਪਾ ਪਾਸ ਕੋਈ ਆਪਣਾ ਇਤਿਹਾਸ ਨਹੀਂ ਸੀ ਅਤੇ ਨਾਂ ਹੀ ਨਹਿਰੂ ਜੀ ਦੇ ਬਰਾਬਰ ਦਾ ਕੋਈ ਲੀਡਰ ਹੀ ਸੀ। ਪਰ ਇਕ ਤਕੜੀ ਪਾਰਟੀ ਲੋਕਾਂ ਸਾਹਮਣੇ ਆ ਗਈ ਸੀ ਅਤੇ ਇਸ ਕਰਕੇ ਲੋਕਾਂ ਨੇ ਭਾਜਪਾ ਨੂੰ ਵੋਟਾ ਪਾਕੇ ਰਾਜ ਦੇ ਦਿਤਾ ਸੀ। ਕੋਈ ਇਹ ਆਖੇ ਕਿ ਭਾਜਪਾ ਕਿਸੇ ਗੁਣਾਂ ਕਾਰਣ ਸਤਾ ਵਿੱਚ ਆਈ ਸੀ, ਐਸਾ ਕੁਝ ਵੀ ਸਾਡੇ ਸਾਹਮਣੇ ਨਹੀਂ ਸੀ ਕੀਤਾ ਗਿਆ। ਭਾਜਪਾ ਵਾਲਿਆਂ ਨੇ ਕਾਂਗਰਸ ਦੇ ਅਵਗੁਣ ਦਸ ਕੇ ਰਾਜ ਸਤਾ ਲਈ ਸੀ। ਅਤੇ ਅਜ ਭਾਜਪਾ ਅਗੇ ਜਾ ਰਹੀ ਹੈ ਅਤੇ ਉਹੀ ਕਾਂਗਰਸ ਜਿਹੜੀ ਛੇ ਦਹਾਕਿਆਂ ਤਕ ਰਾਜ ਕਰਦੀ ਰਹੀ ਸੀ ਅਜ ਇਤਨੀ ਪਛੜ ਗਈ ਹੈ ਕਿ ਵਿਰੋਧੀ ਧਿਰ ਵੀ ਨਹੀਂ ਬਣ ਪਾ ਰਹੀ, ਇਸਦੇ ਕਾਰਣ ਵੀ ਸਾਨੂੰ ਲਭਣੇ ਪੈਣਗੇ। ਇਹ ਵੀ ਲਗਦਾ ਹੈ ਲੋਕਾਂ ਨੂੰ ਇਹ ਪਸੰਦ ਨਹੀਂ ਹੈ ਕਿ ਰਾਜਸੀ ਪਾਰਟੀ ਕਿਸੇ ਇਕ ਹੀ ਖਾਨਦਾਨ ਦੀ ਮਾਲਕੀ ਬਣ ਜਾਵੇ। ਰਾਜਸੀ ਪਾਰਟੀ ਤਾਂ ਲੋਕਾਂ ਦੀ ਹੁੰਦੀ ਹੈ ਅਤੇ ਹਰ ਵਾਰੀਂ ਪ੍ਰਧਾਨ ਵੀ ਕਿਸੇ ਪਰਜਾਤੰਤਰੀ ਢੰਗ ਨਾਲ ਚੁਣਿਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸਾਰੀ ਦੀ ਸਾਰੀ ਕਾਰਜਕਾਰਣੀ ਵੀ ਪਰਜਾਤੰਤਰੀ ਢੰਗ ਨਾਲ ਚੁਣੀ ਜਾਣੀ ਚਾਹੀਦੀ ਹੈ। ਇਹ ਵਿਅਕਤੀ ਵਿਸ਼ੇਸ਼ਾਂ ਵਾਲਾ ਸਿਲਸਿਲਾ ਵੀ ਲੋਕਾਂ ਨੂੰ ਪਸੰਦ ਨਹੀਂ ਹੈ ਅਤੇ ਸਿਰਫ ਕਾਂਗਰਬਸ ਹੀ ਨਹੀਂ ਹੋਰ ਵੀ ਜਿਹੜਾ ਗਰੁਪ ਕਿਸੇ ਖਾਨਦਾਨ ਜਾਂ ਵਿਅਕਤੀ ਵਿਸ਼ੇਸ਼ ਦੀ ਮਾਲਕੀ ਵਿੱਚ ਹੈ ਉਥੇ ਵੀ ਨਿਘਾਰ ਆ ਰਿਹਾ ਹੈ। ਇਸ ਮੁਲਕ ਵਿੱਚ ਵੀ ਇਹ ਗਰੁਪ ਲੋਕਾਂ ਨੇ ਹੀ ਖਤਮ ਕਰ ਦੇਣੇ ਹਨ ਅਤੇ ਇਹ ਵੀ ਸੰਭਵ ਹੈ ਕਿ ਇਹ ਰਾਜਸੀ ਪਾਰਟੀਆਂ ਵੀ ਬਾਕਾਇਦਾ ਕੁਝ ਆਦਮੀ ਬੈਠਕੇ ਬਣਾਇਆ ਕਰਨਗੇ ਅਤੇ ਇਹ ਵੀ ਸੰਭਵ ਹੈ ਪਾਰਟੀ ਮੁਖੀਆਂ ਅਤੇ ਹੋਰ ਕਾਰਜਕਾਰਣੀਆਂ ਵੀ ਕਿਸੇ ਖਾਸ ਤਰੀਕੇ ਨਾਲ ਹੀ ਬਣਾਇਆਂ ਜਾਇਆ ਕਰਨਗੀਆਂ ਕਿਉਂਕਿ ਇਹ ਕਿਸੇ ਖਾਨਦਾਨ ਦੀ ਤਾਨਾਸ਼ਾਹੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਤਾਨਾਸ਼ਾਹੀ ਅਜ ਦੇ ਸਮਿਆਂ ਵਿੱਚ ਪਸੰਦ ਨਹੀਂ ਕੀਤੀਆਂ ਜਾ ਰਹੀਆਂ। ਇਹ ਤਾਨਾਸ਼ਾਹੀਆਂ ਕਾਰਨ ਹੀ ਬਾਕੀ ਦੇ ਮੈਂਬਰਾਂ ਦੀ ਭਰਤੀ ਵੀ ਨਾਕਸ ਬਣਦੀ ਜਾ ਰਹੀ ਹੈ ਅਤੇ ਇਹ ਵਾਲੀ ਭਰਤੀ ਵਕਤ ਕਦੀ ਗੁਣਾ ਨੂੰ ਆਧਾਰ ਨਹੀਂ ਬਣਾਇਆ ਜਾਂਦਾ ਰਿਹਾ ਬਲਕਿ ਭਰਤੀ ਕਰਨ ਵਕਤ ਸਿਰਫ ਇਹ ਦੇਖਿਆ ਜਾਂਦਾ ਰਿਹਾ ਹੈ ਕਿ ਸਿਰਫ ਉਹ ਆਦਮੀ ਹੀ ਭਰਤੀ ਕੀਤੇ ਜਾਣ ਜਿਹੜੇ ਆਕਾਂ ਦੀ ਸਰਦਾਰੀ ਮਨਣ ਲਈ ਤਿਆਰ ਰਹਿਣ ਅਤੇ ਕਦੀ ਵੀ ਆਪਣੀ ਅਕਲ ਅਤੇ ਲਿਆਕਤ ਦੀ ਵਰਤੋਂ ਨਾ ਕਰਨ। ਇਹ ਗਲਾਂ ਅਜ ਕਾਂਗਰਸ ਅਤੇ ਹੋਰ ਜਿਹੜੇ ਵੀ ਗਰੁਪ ਮੁਲਕ ਵਿੱਚ ਬਣ ਆਏ ਹਨ ਉਨ੍ਹਾਂ ਨੇ ਵਿਚਾਰਨੇ ਹਨ।
ਸਾਡੀਆਂ ਸਦਨਾ ਵਿੱਚ ਇਹ ਜਿਹੜਾ ਰਿਵਾਜ ਜਿਹਾ ਬਣ ਆਇਆ ਹੈ ਕਿ ਸਤਾ ਵਾਲੇ ਪਾਸੇ ਬੈਠਾ ਕੋਈ ਵੀ ਮੈਂਬਰ ਬੋਲੇਗਾ ਹੀ ਨਹੀਂ, ਸਿਰਫ ਆਕਾ ਹੀ ਬੋਲੇਗਾ ਅਤੇ ਬਾਕੀ ਮੋਨ ਧਾਰਨਗੇ, ਇਹ ਵੀ ਗਲਤ ਹੈ। ਲੋਕਾਂ ਨੇ ਹਰ ਮੈਂਬਰ ਦੀ ਚੋਣ ਉਤੇ ਵਡੀਆਂ ਰਕਮਾਂ ਖਰਚ ਕੀਤੀਆਂ ਹਨ ਅਤੇ ਇਹ ਵਾਲਾ ਆਦਮੀ ਲੋਕ ਸੇਵਕ ਬਣਾਕੇ ਸਦਨ ਵਿੱਚ ਭੇਜਿਆ ਸੀ। ਇਸਨੇ ਅਗਰ ਸਰਦਾਰ ਦਾ ਹੁਕਮ ਹੀ ਮਨਣਾ ਹੈ ਤਾਂ ਫਿਰ ਇਸਦੀ ਭਰਤੀ ਅਤੇ ਚੋਣ ਕਰਨੀ ਹੀ ਫਜ਼ੂਲ ਸੀ ਸਿਰਫ ਆਕਾ ਹੀ ਕਾਫੀ ਸੀ। ਇਹ ਵਿਰੋਧੀਆਂ ਦੀ ਕਦੀ ਸੁਣੀ ਹੀ ਨਹੀਂ ਜਾਂਦੀ, ਇਹ ਨੀਤੀ ਅਤੇ ਰਿਵਾਜ ਵੀ ਮਾੜਾ ਬਣ ਆਇਆ ਹੈ ਅਤੇ ਜਦ ਵਿਰੋਧੀ ਧਿਰਾਂ ਬਹੁਤ ਹੀ ਕਮਜ਼ੋਰ ਹੋ ਜਾਣ ਤਾਂ ਫਿਰ ਇਹ ਜਦ ਵੀ ਕੁਝ ਬੋਲਦੀਆਂ ਹਨ ਤਾਂ ਸਤਾ ਵਾਲੀਆਂ ਧਿਰਾਂ ਇੰਨ੍ਹਾਂ ਦੀ ਸੁਣਦੀਆਂ ਹੀ ਨਹੀਂ ਬਲਕਿ ਮਜ਼ਾਕ ਉਡਾਇਆ ਜਾਂਦਾ ਹੈ। ਅਸੀਂ ਦੇਖਦੇ ਆ ਰਹੇ ਹਾਂ ਕਿ ਚੋਣਾਂ ਵਕਤ ਕਾਗਰਸ ਵਾਲਿਆਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ ਅਤੇ ਪਪੂ ਤਕ ਆਖ ਦਿਤਾ ਗਿਆ ਸੀ। ਇਹ ਗਲ ਹਾਸੇ ਦੀ ਨਹੀਂ ਹੈ ਬਹੁਤ ਹੀ ਗੰਭੀਰ ਹੈ। ਵਿਰੋਧੀ ਧਿਰ ਵੀ ਸਾਡੀ ਹੀ ਚੁਣੀ ਹੋਈ ਹੁੰਦੀ ਹੈ ਅਤੇ ਇਸ ਪਰਜਾਤੰਤਰ ਵਿੱਚ ਵੀ ਅਗਰ ਤਾਨਾਸ਼ਾਹੀ ਬਣ ਰਹੀ ਹੁੰਦੀ ਹੈ ਤਾਂ ਇਹ ਵਿਰੋਧੀ ਧਿਰਾਂ ਹੀ ਸਾਡਾ ਪਖ ਪੂਰਦੀਆਂ ਹਨ। ਇਸ ਲਈ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਵੀ ਲਾਜ਼ਮੀ ਹੈ।
ਸਾਡੇ ਮੁਲਕ ਵਿੱਚ ਇਸ ਵਕਤ ਅਗਰ ਕਾਗਰਸ ਸਤਾ ਵਾਲੀ ਪਾਰਟੀ ਨਹੀਂ ਵੀ ਹੈ ਤਾਂ ਇਹ ਸਾਡੇ ਮੁਲਕ ਵਿੱਚ ਇਕ ਮਜ਼ਬੂਤ ਵਿਰੋਧੀ ਧਿਰ ਤਾਂ ਹੈ ਹੀ ਅਤੇ ਅਜ ਸਾਡੇ ਲਈ ਇਹ ਲਾਜ਼ਮੀ ਹੈ ਕਿ ਅਸੀਂ ਇਸ ਪਾਸੇ ਧਿਆਨ ਦਈਏ। ਇਹ ਕਾਗਰਬਸ ਪਾਰਟੀ ਅਜ ਕਿਸੇ ਵੀ ਖਾਨਦਾਨ ਜਾਂ ਵਿਅਕਤੀਵਿਸ਼ੇਸ਼ ਦੀ ਮਾਲਕੀ ਨਹੀਂ ਹੈ ਬਲਕਿ ਸਾਡੇ ਸਾਰਿਆਂ ਦੀ ਪਾਰਟੀ ਹੈ ਅਤੇ ਜਿਸ ਤਰ੍ਹਾਂ ਵੀ ਇਹ ਪਾਰਟੀ ਮਜ਼ਬੂਤ ਕੀਤੀ ਜਾ ਸਕਦੀ ਹੈ ਅਸੀਂ ਸਾਰਿਆਂ ਨੇ ਜ਼ੋਰ ਲਗਾਕੇ ਇਹ ਪਾਰਟੀ ਮਜ਼ਬੂਤ ਕਰਨੀ ਹੈ ਅਤੇ ਇਕ ਵਧੀਆਂ ਪਾਰਟੀ ਖੜੀ ਕਰਨੀ ਹੈ ਜਿਹੜੀ ਰਾਜ ਸਤਾ ਵੀ ਲੈ ਸਬਕਦੀ ਹੋਵੇ, ਵਧੀਆਂ ਰਾਜ ਚਲਾ ਵੀ ਸਕਦੀ ਹੋਵੇ ਅਤੇ ਅਗਰ ਲੋੜ ਪੈ ਜਾਵੇ ਤਾਂ ਇਕ ਵਧੀਆਂ ਵਿਰੋਧੀ ਧਿਰ ਵੀ ਬਣਕੇ ਲੋਕਾਂ ਦਾ ਪਖ ਪੂਰਨ ਜੋਗੀ ਬਣ ਸਕੇ।
ਇਸ ਮੁਲਕ ਦੇ ਲੋਕਾਂ ਦੀ ਸਮਝ ਵਿੱਚ ਇਹ ਗਲ ਤਾਂ ਆ ਹੀ ਗਈ ਹੈ ਕਿ ਸਾਰੇ ਦੇ ਸਾਰੇ ਰਾਜਸੀ ਲੋਕੀਂ ਇਕ ਹੀ ਤਰ੍ਹਾਂ ਦੇ ਹਨ ਅਤੇ ਇਸ ਮੁਲਕ ਵਿੱਚ ਇਹ ਜਿਹੜੀਆਂ ਵੀ ਰਾਜਸੀ ਪਾਰਟੀਆਂ ਬਣ ਆਈਆਂ ਹਨ ਇਹ ਵੀ ਰਾਜਸੀ ਲੋਕਾਂ ਨੇ ਮਹਿਜ਼ ਟੀਮਾਂ ਜਿਹੀਆਂ ਬਣਾ ਰਖੀਆਂ ਹਨ। ਇਹ ਰਾਜਸੀ ਮੰਚ ਉਤੇ ਬਸ ਦੌਸਤਾਨਾ ਮੈਚ ਹੀ ਖੇਡੇ ਜਾਂਦੇ ਹਨ। ਅਸੀਂ ਭਾਰਤੀ ਬਸ ਦਰਸ਼ਿਕ ਜਿਹੇ ਬਣਾ ਦਿਤੇ ਗਏ ਹਾਂ। ਅਸੀਂ ਇਹ ਵਾਲੇ ਮੈਚ ਦੇਖਕੇ ਕਦੀ ਤਾਲੀਆਂ ਲਗਾਈ ਜਾ ਰਹੇ ਹਾਂ। ਕਦੀ ਨਾਹਰੇ ਲਗਾਈ ਜਾ ਰਹੇ ਹਾਂ। ਕਦੀ ਹਸ ਪੈਂਦੇ ਹਾਂ ਅਤੇ ਕਦੀ ਕਦੀ ਸਾਡਾ ਰੋਣਾਂ ਵੀ ਨਿਕਲ ਜਾਂਦਾ ਹੈ ਅਤੇ ਪਛਤਾਈ ਵੀ ਜਾ ਰਹੇ ਹਾਂ ਕਿ ਅਸੀਂ ਵੋਟਾ ਕਿਸਨੂੰ ਪਾਈਆਂ ਸਨ। ਪਰ ਜੋ ਵੀ ਇਹ ਬਣ ਆਇਆ ਹੈ ਇਹ ਵਾਲਾ ਸਿਲਸਿਲਾ ਹੁਣ ਕਈ ਦਹਾਕੇ ਹੋਰ ਚਲੇਗਾ ਕਿਉਂਕਿ ਇਸ ਮੁਲਕ ਵਿੱਚ ਜਿਹੜਾ ਵੀ ਰਾਜ ਆਉਂਦਾ ਰਿਹਾ ਹੈ ਉਹ ਸਦੀਆਂ ਚਲਦਾ ਰਿਹਾ ਹੈ ਅਤੇ ਇਹ ਜਿਹੜਾ ਵੀ ਰਾਜ ਆ ਗਿਆ ਹੈ ਇਹੀ ਬਣਿਆ ਰਹਿਣਾ ਹੈ ਅਤੇ ਇਸ ਵਿੱਚ ਅਗਰ ਪਾਰਟੀਆਂ ਦੀ ਗਿਣਤੀ ਘਟਕੇ ਦੋ ਹੀ ਬਣ ਜਾਵੇ ਤਾਂ ਵਧੀਆਂ ਗਲ ਹੈ। ਇਕ ਪਾਰਟੀ ਭਾਜਪਾ ਆ ਗਈ ਹੈ ਅਤੇ ਇਕ ਕਾਂਗਰਸ ਹੀ ਰਹਿ ਜਾਵੇ, ਬਸ ਬਹੁਤ ਹੈ। ਹਾਲਾਂ ਤਕ ਇਹ ਬਾਕੀ ਦੀਆਂ ਜਿਹੜੀਆਂ ਪਾਰਟੀਆਂ ਅਰਥਾਤ ਗਰੁਪ ਜਿਹੇ ਆਏ ਹਨ ਇਹ ਹਾਲਾਂ ਰਾਸ਼ਟਰੀ ਪਧਰ ਤਕ ਨਹੀਂ ਪੁਜੇ ਹਨ। ਇਸ ਲਈ ਅਜ ਸਾਡੀ ਸਾਰਿਆਂ ਦੀ ਇਹ ਜ਼ਰੂਰਤ ਹੈ ਕਿ ਇਹ ਕਾਂਗਰਬਸ ਪਾਰਟੀ ਮੁੜ ਪੈਰਾਂ ਉਤੇ ਆ ਖੜੀ ਹੋਵੇ।