December 10, 2023 4:11 am

ਮਿਊਂਸਿਪਲ ਕਰਮਚਾਰੀ ਯੂਨੀਅਨ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ

ਮਾਲੇਰਕੋਟਲਾ, 13 ਮਾਰਚ (ਅਸ਼ਰਫ ਅਨਸਾਰੀ)- ਮਿਊਂਸਪਲ ਕਰਮਚਾਰੀ ਯੂਨੀਅਨ ਨਗਰ ਕੌਂਸਲ ਮਾਲੇਰਕੋਟਲਾ ਨੇ ਤਨਖ਼ਾਹ ਨਾ ਮਿਲਣ ਕਾਰਨ ਹੜਤਾਲ ਕੀਤੀ ਅਤੇ ਕਾਰਜ ਸਾਧਕ ਅਫ਼ਸਰ ਨੂੰ ਸੂਚਿਤ ਕੀਤਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਪਿੱਛਲੇ ਦੋ ਮਹੀਨੇ ਦੀ ਹੁਣ ਤੱਕ ਤਨਖ਼ਾਹ ਨਾ ਮਿਲਣ ਕਾਰਨ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਵਲੋਂ ਮਿਤੀ 16 ਮਾਰਚ 2020 ਤੋਂ ਮੁਕੰਮਲ ਤੋਰ ਤੇ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਕਿਸੇ ਪੱਕੇ ਜਾ ਕੱਚੇ ਅਤੇ ਕੋਈ ਵੀ ਸਫਾਈ ਕਰਮਚਾਰੀਆਂ ਨੂੰ ਹੁਣ ਤੱਕ ਤਨਖ਼ਾਹ ਨਹੀਂ ਮਿਲੀ। ਇਸ ਮੋਕੇ ਤੇ ਮਿਊਂਸਪਲ ਕਰਮਚਾਰੀ ਯੂਨੀਅਨ ਦੇ ਸਰਪ੍ਰਸਤ ਕਰਮ ਚੰਦ, ਪ੍ਰਧਾਨ ਦੀਪਕ ਕੁਮਾਰ, ਜ.ਸਕੱਤਰ ਅਜ਼ਹਰ ਅਲੀ ਖਾਂ, ਮੀਤ ਪ੍ਰਧਾਨ ਫੈਸਲ ਸੁਲਤਾਨ, ਖਜਾਨਚੀ ਅਬਦੁਲ ਰਸ਼ੀਦ, ਪ੍ਰੈਸ ਸਕੱਤਰ ਜਗਤ ਸਿੰਘ, ਸਲਾਹਕਾਰ ਮਹਿੰਦਰ ਸਿੰਘ, ਕਾਰਜਕਾਰੀ ਮੈਂਬਰ ਮੁਹੰਮਦ ਆਦਿਲ, ਪਰਮਜੀਤ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਅਤੇ ਇੰਸਪੈਕਟਰ ਅਸਲਮ, ਸ਼ਫੀਕ, ਅਮਰਜੀਤ ਸਿੰਘ, ਸੁਹੇਲ, ਇਕਬਾਲ ਸ਼ਾਮਲ ਸਨ।

Send this to a friend