ਲੁਧਿਆਣਾ, 13 ਮਾਰਚ (ਜਸਪਾਲ ਅਰੋੜਾ)- ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਵੱਖ ਵੱਖ ਮਾਮਲਿਆਂ ਚ ਭਗੌੜੇ ਹੋਏ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਏ ਸੀ ਪੀ ਕੰਵਲ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲੇ ਮਾਮਲੇ ਚ ਓਹਨਾ ਦੇ ਪੀ ਓ ਸਟਾਫ ਇੰਚਾਰਜ ਗੁਰਦੇਵ ਸਿੰਘ ਦੀ ਅਗਵਾਈ ਵਾਲੀ ਪੁਲਸ ਟੀਮ ਨੇ ਚੋਰੀ ਮਾਮਲੇ ਚ ਭਗੌੜੇ ਹੋਏ ਦੋਸ਼ੀ ਪ੍ਰੀਤ ਨਗਰ ਨਿਵਾਸੀ ਸੁਖਬੀਰ ਸਿੰਘ ਨੂੰ ਕਾਬੂ ਕੀਤਾ ਹੈ ਜਿਸ ਤੇ 20 ਅਪ੍ਰੈਲ 2015 ਨੂੰ ਥਾਣਾ 8 ਵਿਖੇ ਚੋਰੀ ਦਾ ਮਾਮਲਾ ਦਰਜ ਹੋਇਆ ਸੀ ਅਤੇ ਦੋਸ਼ੀ ਕਾਫੀ ਸਮੇ ਤੱਕ ਕੋਰਟ ਚ ਪੇਸ਼ ਨਹੀਂ ਹੋਇਆ ਜਿਸ ਨੂੰ ਮਾਨਯੋਗ ਪੁਨੀਤ ਮੋਹਣੀਆ ਦੀ ਅਦਾਲਤ ਨੇ 23 ਜਨਵਰੀ ਨੂੰ ਭਗੋੜਾ ਘੋਸ਼ਿਤ ਕਰ ਦਿਤਾ ਸੀ ਜਿਸ ਨੂੰ ਅੱਜ ਪੀ ਓ ਸਟਾਫ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕਰ ਲਿਆ ਦੂਸਰੇ ਮਾਮਲੇ ਚ ਪੀ ਓ ਸਟਾਫ ਦੀ ਪੁਲਸ ਟੀਮ ਨੇ ਚੋਰੀ ਮਾਮਲੇ ਭਗੌੜੇ ਹੋਏ ਦੋਸ਼ੀ ਪ੍ਰਤਾਪ ਸਿੰਘ ਵਾਲਾ ਨਿਵਾਸੀ ਦਵਿੰਦਰ ਸਿੰਘ ਉਰਫ ਬੌਬੀ ਨੂੰ ਕਾਬੂ ਕੀਤਾ ਹੈ ਤੀਸਰੇ ਮਾਮਲੇ ਚ ਪੁਲਸ ਟੀਮ ਨੇ ਘਰ ਚ ਵੜ ਕੇ ਹਮਲਾ ਕਰਨ ਦੇ ਮਾਮਲੇ ਚ ਭਗੌੜੇ ਹੋਏ ਦੋਸ਼ੀ ਨੂੰ ਗਿਰਫ਼ਤਾਰ ਕੀਤਾ ਹੈ ਦੋਸ਼ੀ ਦੀ ਪਹਿਚਾਣ ਵਿਕਾਸ ਨਗਰ ਨਿਵਾਸੀ ਜਸਪਾਲ ਸਿੰਘ ਗਰੇਵਾਲ ਵਜੋਂ ਹੋਈ ਪੁਲਸ ਅਨੁਸਾਰ ਦੋਸ਼ੀ ਤੇ ਥਾਣਾ ਮਾਡਲ ਟਾਊਨ ਵਿਖੇ 27 ਅਪ੍ਰੈਲ 2010 ਨੂੰ ਮਾਮਲਾ ਦਰਜ ਹੋਇਆ ਸੀ ਪਰੰਤੂ ਦੋਸ਼ੀ ਕਾਫੀ ਸਮੇਂ ਤੱਕ ਕੋਰਟ ਚ ਪੇਸ਼ ਨਹੀਂ ਹੋਇਆ ਜਿਸ ਨੂੰ ਮਾਨਯੋਗ ਅਮਰਿੰਦਰਪਾਲ ਸਿੰਘ ਅਦਾਲਤ ਨੇ 9 ਦਸੰਬਰ 2011 ਨੂੰ ਭਗੋੜਾ ਘੋਸ਼ਿਤ ਕਰ ਦਿਤਾ ਸੀ ਜਿਸ ਨੂੰ ਪੀ ਓ ਸਟਾਫ ਦੀ ਪੁਲਸ ਨੇ ਕਾਬੂ ਕਰ ਲਿਆ ਹੈ।