March 24, 2023 2:20 am

ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਨਾਜਾਇਜ਼ ਅਸਲਾ ਤੇ ਮਾਰੂ ਹਥਿਆਰਾਂ ਸਮੇਤ ਬਰਨਾਲਾ ਪੁਲਿਸ ਅੜਿਕੇ

ਬਰਨਾਲਾ, 13 ਮਾਰਚ (ਹੇਮੰਤ ਗਰਗ, ਕਰਨਦੀਪ ਸਿੰਘ)- ਬਰਨਾਲਾ ਦੇ ਥਾਣਾ ਸਿਟੀ -01 ਦੀ ਪੁਲਿਸ ਪਾਰਟੀ ਨੇ ਇੱਕ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਿਸ ਕੋਲੋਂ ਤੇਜਾਧਰ ਮਾਰੂ ਹਥਿਆਰ, ਅਸਲਾ, ਚੋਰੀ ਕੀਤੇ ਮੋਟਰਸਾਈਕਲ ਸਮੇਤ ਲੁੱਟ ਕੀਤੇ 8 ਮੋਬਾਈਲ ਅਤੇ ਹੋਰ ਸਮਾਨ ਬਰਾਮਦ ਹੋਇਆ ਹੈ।ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਥਾਣਾ ਸਿਟੀ 1 ਦੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ। ਇਕ ਗਿਰੋਹ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ।ਜਿਸ ਤੇ ਐਸਐਚਓ ਸਿਟੀ ਇੰਸਪੈਕਟਰ ਜਗਜੀਤ ਸਿੰਘ ਅਤੇ ਥਾਣੇਦਾਰ ਸੁਰੇਂਦਰ ਪਾਲ ਬਬਲੂ ਦੀ ਪੁਲਿਸ ਪਾਰਟੀ ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਬਰਨਾਲਾ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੌਕੇ ‘ਤੇ ਛਾਪੇਮਾਰੀ ਕਰ ਗੈਂਗ ਲੀਡਰ ਅਰਸ਼ਪ੍ਰੀਤ ਸਿੰਘ ਉਰਫ ਹਨੀ (ਗੈਂਗ ਲੀਡਰ) ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਦਰਵਾਜਾ ਸੂਜਾ ਪੱਤੀ ਸੰਘੇੜਾ, ਕ੍ਰਿਸ਼ਨਦੀਪ ਸਿੰਘ ਉਰਫ ਘੋਲੂ ਪੁੱਤਰ ਮੱਖਣ ਸਿੰਘ ਵਾਸੀ ਨੇੜੇ ਬਾਬਾ ਜੀਵਨ ਸਿੰਘ ਗੁਰੂਦੁਆਰਾ, ਸੂਜਾ ਪੱਤੀ ਸੰਘੇੜਾ, ਸ਼ੁਭਮ ਕੁਮਾਰ ਉਰਫ ਸਿੱਬੂ ਪੁੱਤਰ ਬੁੱਧ ਰਾਮ ਵਾਸੀ ਨੇੜੇ ਟਿਊਬਵੈਲ ਨੰਬਰ 6 ਰਾਹੀ ਬਸਤੀ ਬਰਨਾਲਾ, ਜਸਵੰਤ ਸਿੰਘ ਉਰਫ ਜਗੀਨਾ ਪੁੱਤਰ ਜਰਨੈਲ ਸਿੰਘ ਵਾਸੀ ਨੇੜੇ ਹਰਪਾਲ ਰਾਹੀ ਦਾ ਸਕੂਲ ਰਾਹੀ ਬਸਤੀ ਬਰਨਾਲਾ, ਸੇਖਰ ਕੁਮਾਰ ਉਰਫ ਰਵੀ ਕੁਮਾਰ ਪੁੱਤਰ ਰੂੜਾ ਰਾਮ ਵਾਸੀ ਨੇੜੇ ਬਾਲਮੀਕ ਮੰਦਰ ਕੇ.ਸੀ ਰੋਡ ਬਰਨਾਲਾ ਮੁੱਕੇ ਦਬੋਚ ਲਿਆ। ਉਨ੍ਹਾਂ ਦੱਸਿਆ ਕਿ 11 ਮਾਰਚ ਨੂੰ ਮੁਲਜ਼ਮ ਅਰਸ਼ਦੀਪ ਅਤੇ ਕ੍ਰਿਸ਼ਨਦੀਪ ਬਲਜਿੰਦਰ ਸਿੰਘ ਨਿਵਾਸੀ ਸੰਘੇੜਾ ਦੀ ਦੁਕਾਨ ‘ਤੇ ਗਏ ਅਤੇ 3600 ਰੁਪਏ ਵਾਲਾ ਪਰਸ ਖੋਹ ਲਿਆ।ਇਹ ਗਿਰੋਹ ਰਾਹਗੀਰਾਂ ਤੋ ਅਸਲੇ ਦੇ ਨੋਕ ‘ਤੇ ਮੋਬਾਈਲ ,ਨਕਦੀ ਖੋਹ ਕੇ ਲੈ ਜਾਂਦੇ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ ਇੱਕ ਖਿਡੌਣਾ ਪਿਸਤੌਲ, 8 ਮੋਬਾਈਲ, ਇੱਕ ਪਰਸ 3600 ਨਕਦ, ਆਧਾਰ ਕਾਰਡ ਦੀਆਂ 4 ਕਾਪੀ, ਇੱਕ ਚਾਕੂ, ਦੋ ਕਿਰਚ, ਇੱਕ ਬੇਸਵਾਲ, ਇੱਕ ਮੋਟਰਸਾਈਕਲ, ਦੋ ਪਿੱਤਲ ਦੀਆਂ ਟੂਟੀਆਂ ਬਰਾਮਦ ਹੋਈਆਂ।ਓਨਾ ਦੱਸਿਆ ਕਿ ਇਸ ਗੈਂਗ ਦੇ ਕੁਝ ਮੈਂਬਰਾਂ ਖਿਲਾਫ ਪਹਿਲਾਂ ਵੀ ਕੇਸ ਦਰਜ ਹਨ।ਇਸ ਗਿਰੋਹ ਦੇ ਕਾਬੂ ਨਾਲ ਜਿਥੇ ਸੰਘੇੜਾ ਪਿੰਡ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ, ਉਥੇ ਬਰਨਾਲਾ ਦੇ ਇਲਾਕੇ ਵਿਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵੀ ਖ਼ਤਮ ਹੋਣਗੀਆਂ।ਇਸ ਮੌਕੇ ਐਸਪੀਡੀ ਸੁਖਦੇਵ ਸਿੰਘ ਵਿਰਕ,ਡੀਐਸਪੀ ਬਰਨਾਲਾ ਰਾਜੇਸ਼ ਕੁਮਾਰ ਛਿੱਬਰ, ਥਾਣਾ ਸਿਟੀ ਐਸਐਚਓ-01 ਇੰਸਪੈਕਟਰ ਜਗਜੀਤ ਸਿੰਘ,ਥਾਣੇਦਾਰ ਸੁਰੇਂਦਰ ਪਾਲ ਬਬਲੂ, ਥਾਣੇਦਾਰ ਮਹਿੰਦਰ ਬਾਬਾ, ਹੈਡ ਕਾਂਸਟੇਬਲ ਭਰਪੂਰ ਸਿੰਘ ਸਮੇਤ ਪੁਲਿਸ ਪਾਰਟੀ ਹਾਜਰ ਸੀ।

Send this to a friend