ਤਲਵੰਡੀ ਸਾਬੋ, 13 ਮਾਰਚ (ਰਾਮ ਰੇਸ਼ਮ ਸ਼ਰਨ)- ਸਥਾਨਕ ਸ਼ਹਿਰ ਦੇ ਪੀਰਖਾਨੇ ਵਿੱਚ ਪੀਰਖਾਨਾ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਧਾਰਮਿਕ ਦੀਵਾਨ ਅਤੇ ਭੰਡਾਰਾ ਲਗਾਇਆ ਗਿਆ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਬਾਬੇ ਦੇ ਸ਼ਰਧਾਲੂਆਂ ਨੇ ਹਾਜਿਰੀ ਭਰੀ ਸਾਲਾਨਾ ਦੀਵਾਨ ਨੂੰ ਲੈ ਕੇ ਪੀਰਖਾਨੇ ਨੂੰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ।ਇਸ ਮੌਕੇ ਸਾਰੀ ਰਾਤ ਪੀਰਾਂ ਦੇ ਦੀਵਾਨ ਵਿੱਚ ਦੂਰ ਨੇੜਿਉਂ ਆਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਿਰੀ ਭਰੀ।ਇਲਾਕੇ ਭਰ ਦੀਆਂ ਸਖਸ਼ੀਅਤਾਂ ਤੋਂ ਇਲਾਵਾ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਿੱਥੇ ਪੀਰਖਾਨਾ ਪ੍ਰਬੰਧਕ ਕਮੇਟੀ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ।ਸਾਬਕਾ ਵਿਧਾਇਕ ਸਿੱਧੂ ਨਾਲ ਇਸ ਮੌਕੇ ਗੋਲਡੀ ਸਿੱਧੂ ਪਥਰਾਲਾ, ਸੁਰਿੰਦਰ ਨੰਬਰਦਾਰ ਡੂੰਮਵਾਲੀ, ਸੁਖਬੀਰ ਸਿੰਘ ਚੱਠਾ, ਅਵਤਾਰ ਮੈਨੂੰਆਣਾ, ਦਰਸ਼ਨ ਗਿੱਲ, ਮਨੀ ਗਿੱਲ, ਹਰਪਾਲ ਵਿਰਕ ਆਦਿ ਆਗੂ ਪੁੱਜੇ ਹੋਏ ਸਨ।ਇਸ ਮੌਕੇ ਪੀਰਖਾਨਾ ਕਮੇਟੀ ਦੇ ਮੰਗੀ ਗਿੱਲ, ਰਾਜਕੁਮਾਰ, ਬਰਿੰਦਰਪਾਲ ਮਹੇਸ਼ਵਰੀ, ਗੁਰਜੰਟ ਸਿੰਘ ਗਿੱਲ, ਪ੍ਰਸ਼ੋਤਮ ਤੋਤੀ, ਕਾਲਾ ਆਦਿ ਨੇ ਪੁੱਜੀਆਂ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਦੀਵਾਨ ਵਿੱਚ ਸਾਥ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ।ਭੰਡਾਰੇ ਵਿੱਚ ਸਾਰੀ ਰਾਤ ਅਤੁੱਟ ਲੰਗਰ ਵਰਤਾਇਆ ਗਿਆ।