ਸ਼ੇਰਪੁਰ, 13 ਮਾਰਚ (ਹਰਜੀਤ ਕਾਤਿਲ)- ਪੁਲਿਸ ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ ਡਾ.ਸੰਦੀਪ ਗਰਗ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਅਤੇ ਸਬ ਡਿਵੀਜ਼ਨ ਧੂਰੀ ਦੇ ਡੀ ਐੱਸ ਪੀ ਰਛਪਾਲ ਸਿੰਘ ਢੀਂਡਸਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਯਾਦਵਿੰਦਰ ਸਿੰਘ ਥਾਣਾ ਮੁਖੀ ਸ਼ੇਰਪੁਰ ਦੀ ਅਗਵਾਈ ਵਿੱਚ ਹੋਲਦਾਰ ਉਕਾਂਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਗਸ਼ਤ/ ਚੈਕਿੰਗ ਦੌਰਾਨ ਗੁਪਤ ਸੂਚਨਾਂ ਦੇ ਅਧਾਰ ਤੇ ਇੱਕ ਘਰ ਵਿੱਚ ਰੇਡ ਦੌਰਾਨ 240 ਬੋਤਲਾਂ ਬਰਾਮਦ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਐਸ ਆਈ ਓਂਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵੇਖ ਘਰ ਵਿੱਚ ਖੜਾ ਇੱਕ ਵਿਅਕਤੀ ਘਬਰਾ ਗਿਆ ਪੁੱਛਣ ਤੇ ਉਸਨੇ ਆਪਣਾ ਨਾਂਮ ਹਰਪ੍ਰੀਤ ਸਿੰਘ ਉਰਫ ਬਿੰਦਰ ਵਾਸੀ ਬੜਿੰਗ ਪੱਤੀ, ਸ਼ੇਰਪੁਰ ਦੱਸਿਆ। ਪੱਤੀ ਖ਼ਲੀਲ ਦੇ ਸਰਪੰਚ ਰਣਜੀਤ ਸਿੰਘ ਦੀ ਹਾਜ਼ਰੀ ‘ਚ ਘਰ ਦੀ ਤਲਾਸ਼ੀ ਦੌਰਾਨ ਬਰਾਂਡੇ ਵਿੱਚ ਬਣੀ ਸੈਲਫ ਹੇਠ ਛੁਪਈਆਂ ਸ਼ਰਾਬ ਠੇਕਾ ਦੇਸੀ ਮਾਰਕਾ 555 ਗੋਲਡ ਵਿਸ਼ਕੀ ਦੀਆਂ 240 ਬੋਤਲਾਂ ਬਰਾਮਦ ਕੀਤੀਆਂ ਗਈਆਂ ਇਸ ਬਾਬਤ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਬਿੰਦਰ ਨੂੰ ਗ੍ਰਿਫਤਾਰ ਕਰਕੇ ਮੁਲਜ਼ਮ ਖਿਲਾਫ ਥਾਣਾ ਸ਼ੇਰਪੁਰ ਵਿਖੇ ਮੁਕੱਦਮਾ ਨੰਬਰ – 23 ਐਕਸਾਈਜ਼ ਐਕਟ ਅਧੀਨ ਧਾਰਾ 61,1,14 ਤਹਿਤ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਨ੍ਹਾਂ ਇਸ ਮੌਕੇ ਰੋਜ਼ਾਨਾਂ ਪੰਜਾਬ ਟਾਇਮਜ਼ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਇਸ ਧੰਦੇ ਤੋਂ ਬਾਜ਼ ਆ ਜਾਣ। ਇਸਦੀ ਇਲਾਕੇ ਦੇ ਲੋਕਾਂ ਵੱਲੋਂ ਪ੍ਰਸੰਸ਼ਾ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ ਆਈ ਅਵਤਾਰ ਸਿੰਘ, ਸੁਖਪਾਲ ਸਿੰਘ , ਏ ਐੱਸ ਆਈ ਬਲਵਿੰਦਰ ਸਿੰਘ, ਗੁਰਜੰਟ ਸਿੰਘ, ਮੁੱਖ ਮੁਨਸ਼ੀ ਏ ਐੱਸ ਆਈ ਰਾਜਵਿੰਦਰ ਸਿੰਘ, ਗੁਰਸੇਵਕ ਸਿੰਘ, ਮਹਿਲਾ ਕਾਂਸਟੇਬਲ ਸੁਰਿੰਦਰ ਕੌਰ, ਜਸਵੀਰ ਸਿੰਘ ਦਿਦਾਰਗੜ੍ਹ ਅਤੇ ਹਾਜ਼ਰ ਸਨ।