May 29, 2026 2:28 am

ਲੁਟੇਰਾ ਗਿਰੋਹ ਦੇ 6 ਮੈਂਬਰ ਅਸਲੇ ਤੇ ਚੋਰੀ ਦੇ ਵਾਹਨਾਂ ਸਮੇਤ ਬਰਨਾਲਾ ਪੁਲਿਸ ਅੜਿੱਕੇ

ਬਰਨਾਲਾ, 11 ਮਾਰਚ (ਹੇਮੰਤ ਗਰਗ, ਕਰਨਦੀਪ ਸਿੰਘ)- ਥਾਣਾ ਸਿਟੀ 2 ਦੀ ਪੁਲਿਸ ਨੇ ਇੱਕ ਵੱਡੀ ਮਾਤਰਾ ਵਿੱਚ ਅਸਲਾ ਅਤੇ ਕਈ ਚੋਰੀ ਦੀਆਂ ਵਾਹਨਾ ਸਮੇਤ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਦੋਂ ਕਿ ਲੁਟੇਰੇ 2 ਫਰਾਰ ਹੋਣ ਵਿੱਚ ਕਾਮਯਾਬ ਹੋਏ।ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਨੇ ਦੱਸਿਆ ਕਿ ਥਾਣੇਦਾਰ ਪਵਨ ਕੁਮਾਰ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗਰਚਾ ਰੋਡ ‘ਤੇ ਕਿਸੇ ਸੁਨੀ ਜਗ੍ਹਾ’ ਤੇ ਬੈਠ ਕੇ ਇਕ ਗਿਰੋਹ ਲੁੱਟ ਦੀ ਯੋਜਨਾ ਬਣਾ ਰਿਹਾ ਹੈ।ਜਿਸ ਦੀ ਅਗਵਾਈ ਡੀ ਐਸ ਪੀ ਬਰਨਾਲਾ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਹੇਠ ਛਾਪੇਮਾਰੀ ਕਰ ਲੂਟੇਰੇ ਅਵਤਾਰ ਸਿੰਘ ਉਰਫ ਸੁੱਖੀ (ਗੈਂਗ ਦੇ ਮੁਖੀ) ਪੁੱਤਰ ਸੁਰਜੀਤ ਸਿੰਘ ਨਿਵਾਸੀ ਰਾਏ ਖੰਨਾ ਜ਼ਿਲ੍ਹਾ ਬਠਿੰਡਾ, ਇਕਬਾਲ ਸਿੰਘ ਉਰਫ਼ ਬੱਲਾ ਪੁੱਤਰ ਜਸਵੀਰ ਸਿੰਘ ਨਿਵਾਸੀ ਚੱਕ ਰਾਮ ਸਿੰਘ, ਜਸਵਿੰਦਰ ਸਿੰਘ ਉਰਫ਼ ਭਲਾ ਪੁੱਤਰ ਕੁਲਦੀਪ ਸਿੰਘ ਨਿਵਾਸੀ ਚਨਾਰਥਲ ਥਾਣਾ ਕੋਟਫੱਤਾ, ਸੰਦੀਪ ਸਿੰਘ ਉਰਫ ਬੀ ਕੇ ਪੁੱਤਰ ਗੁਰਚਰਨ ਸਿੰਘ ਨਿਵਾਸੀ ਚਨਾਰਥਲ, ਮੰਗਾ ਸਿੰਘ ਪੁੱਤਰ ਨੈਬ ਸਿੰਘ ਨਿਵਾਸੀ ਮੌਦ ਚੜਤ ਸਿੰਘ, ਸੁਖਪ੍ਰੀਤ ਸਿੰਘ ਨਿਵਾਸੀ ਚੱਕ ਫਤਿਹ ਸਿੰਘ ਨੇ ਸਾਰੇ ਜ਼ਿਲ੍ਹਾ ਬਠਿੰਡਾ ਨੂੰ ਕੁੱਲ 8 ਮੋਟਰਸਾਈਕਲਾਂ ਅਤੇ ਇੱਕ 12 ਬੋਰ ਦੇਸੀ ਪਿਸਤੌਲ, 2 ਕਾਰਤੂਸ, ਦੋ ਲੋਹੇ ਦੀਆਂ ਪਾਈਪਾਂ, ਦੋ ਕਿਰਪਾਨ, ਇੱਕ ਸੋਟੀ ਸਮੇਤ ਕਾਬੂ ਕੀਤਾ। ਓਨਾ ਦੱਸਿਆ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਪੁਲਿਸ ਰਿਮਾਂਡ ਲੈ ਲਿਆ ਅਤੇ ਵੱਖ-ਵੱਖ ਥਾਵਾਂ ਤੋਂ ਉਨ੍ਹਾਂ ਨੂੰ ਲੁੱਟ ਲਿਆ ਅਤੇ ਕੁੱਲ 18 ਮੋਬਾਈਲ, 4 ਮੋਟਰਸਾਈਕਲ, ਇਕ ਚੈਸੀ ਮੋਟਰਸਾਈਕਲ, ਇਕ ਐਕਟਿਵਾ ਬਰਾਮਦ ਕੀਤੀ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਲੁੱਟਾਂ-ਖੋਹਾਂ ਸਮੇਤ ਹੋਰ ਸੰਗੀਨ ਜ਼ੁਰਮ ਦੇ ਮਾਮਲੇ ਦੇ ਕੇਸ ਦਰਜ ਹਨ। ਪੁਲਿਸ ਨੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕਰਕੇ ਹੋਰ ਖੁਲਾਸੇ ਕਰਨ ਲਈ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਪੀਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਬਰਨਾਲਾ ਰਾਜੇਸ਼ ਛਿੱਬਰ, ਥਾਣਾ ਸਿਟੀ 2 ਦੇ ਐਸਐਚਓ ਹਰਸਿਮਰਨਜੀਤ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਚਰਨਜੀਤ ਸਿੰਘ,ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪਾਰਟੀ ਹਾਜ਼ਰ ਸੀ।

Send this to a friend