May 28, 2026 11:07 pm

ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਪੂਰੇ ਸ਼ਾਨੋ-ਸ਼ੌਕਤ ਨਾਲ ਆਰੰਭ

ਮੂਣਕ, 11 ਮਾਰਚ (ਕੁਲਵੰਤ ਸਿੰਘ ਦੇਹਲਾ)- ਸਿੱਖ ਕੌਮ ਦੇ ਮਹਾਨ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ 10 ਮਾਰਚ ਤੋਂ ਪੂਰੇ ਸ਼ਾਨੋ-ਸ਼ੋਕਤ ਨਾਲ ਆਰੰਭ ਹੋਇਆ। ਜੋ ਕਿ 14 ਮਾਰਚ ਦਿਨ ਸਨੀਵਾਰ ਤੱਕ ਸਮੂੰਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਧੂਮ –ਧਾਮ ਨਾਲ ਮਨਾਇਆ ਜਾ ਰਿਹਾ ਹੈ। 10 ਮਾਰਚ ਤੋਂ 14 ਮਾਰਚ ਤੱਕ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਦੀਵਾਨ ਸਜਾ ਜਾ ਰਹੇ ਹਨ। ਜਿਸ ਵਿਚ ਇਲਾਕੇ ਦੀਆਂ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਹਾਜਰੀ ਭਰ ਰਹੀਆਂ ਹਨ ਸਮਾਗਮ ਦੌਰਾਨ ਪ੍ਰਸਿੱਧ ਢਾਡੀ ਜੱਥਾ ਬੀਬੀ ਰਾਜਵੰਤ ਕੌਰ ਖਾਲਸਾ, ਭਾਈ ਤਰਸੇਮ ਸਿੰਘ ਖੇਤਲਾ, ਸਮੇਤ ਸਾਥੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਸਟੇਜ ਦੀ ਸੇਵਾ ਭਾਈ ਸੁਖਜਿੰਦਰ ਸਿੰਘ ਦੇਹਲਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ 13 ਮਾਰਚ ਦਿਨ ਬੁੱਧਵਾਰ ਨੂੰ ਮਹਾਨ ਨਗਰ ਕੀਰਤਨ ਪੰਜ ਪਿਆਰਿਆ ਦੀ ਅਗਵਾਈ ਹੇਠ ਸਜਾਇਆ ਜਾ ਰਿਹਾ ਹੈ। ਜਿਸ ਵਿੱਚ ਪੰਥ ਦੇ ਮਹਾਨ ਢਾਡੀ ਕਵੀਸ਼ਰ ਅਤੇ ਗਤਕਾ ਪਾਰਟੀਆ ਪਹੁੰਚ ਰਹੀਆਂ ਹਨ। 14 ਮਾਰਚ ਦਿਨ ਸਨੀਵਾਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਮ੍ਰਿਤ ਸੰਚਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਵੱਲੋਂ ਪੰਜ ਪਿਆਰਿਆ ਦੁਆਰਾ ਕਰਵਾਇਆ ਜਾਵੇਗਾ। ਬਾਅਦ ਦੁਪਹਿਰ ਢਾਡੀ ਦਰਬਾਰ ਅਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖਤ, ਬਾਬਾ ਨਛੱਤਰ ਸਿੰਘ ਕੰਬਲੀ ਵਾਲੇ ਪਹੁੰਚ ਰਹੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ਼ ਭੇਟ ਕੀਤੇ ਜਾਣਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ , ਮੀਤ ਪ੍ਰਧਾਨ ਜਸਵੰਤ ਸਿੰਘ ਸੁਰਿੰਦਰ ਸਿੰਘ, ਜਗਸੀਰ ਸਿੰਘ ਖਜਾਨਚੀ, ਗੁਰਵਿੰਦਰ ਸਿੰਘ, ਗਿਆਨੀ ਗੁਰਤੇਜ ਸਿੰਘ, ਜਗਪਾਲ ਸਿੰਘ ਬੱਗਾ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ (ਸੁਖੂ) , ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਹਾਜਰ ਸਨ।

Send this to a friend