March 20, 2023 5:11 am

ਹਰਸਿਮਰਤ ਕੌਰ ਬਾਦਲ ਵੱਲੋਂ ਬਠਿੰਡਾ ਰੇਲ ਓਵਰ ਬਰਿੱਜਾਂ ਲਈ ਵਧੇਰੇ ਸਹੂਲਤਾਂ ਦੀ ਮਨਜ਼ੂਰੀ ਦੇਣ ‘ਤੇ ਰੇਲਵੇ ਮੰਤਰੀ ਦਾ ਧੰਨਵਾਦ

ਬਠਿੰਡਾ, 9 ਮਾਰਚ (ਗੁਰਮੀਤ ਸੇਮਾ)- ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਅੰਦਰ ਸਿਰਸਾ ਅਤੇ ਦਿੱਲੀ ਰੇਲਵੇ ਲਾਇਨ ਉੱਤੇ ਕੀਤੀ ਜਾ ਰਹੀ ਰੇਲ ਓਵਰ ਬਰਿੱਜਾਂ ਦੀ ਉਸਾਰੀ ਵਾਸਤੇ ਵਧੇਰੇ ਸਹੂਲਤਾਂ ਦੀ ਮਨਜ਼ੂਰੀ ਦੇਣ ਲਈ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਦਾ ਧੰਨਵਾਦ ਕੀਤਾ ਹੈ। ਇਸ ਦਾ ਖੁਲਾਸਾ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਰੇਲ ਮੰਤਰੀ ਨੇ ਇਹਨਾਂ ਉਸਾਰੀ ਅਧੀਨ ਓਵਰ ਬਰਿੱਜਾਂ ਉੱਤੇ ਸਹੂਲਤਾਂ ਵਿਚ ਵਾਧਾ ਕਰਨ ਸੰਬੰਧੀ ਉਹਨਾਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਇਹਨਾਂ ਓਵਰ ਬਰਿੱਜਾਂ ਤੇ ਪੈਦਲ ਯਾਤਰੀਆਂ ਲਈ ਇੱਕ ਵੱਖਰੀ ਸਹੂਲਤ ਹੋਵੇਗੀ। ਉਹਨਾਂ ਕਿਹਾ ਕਿ ਰੇਲ ਮੰਤਰੀ ਨੇ ਇਹ ਵੀ ਦੱਸਿਆ ਹੈ ਕਿ ਲੋਕਾਂ ਦੀ ਸਹੂਲਤ ਲਈ ਓਵਰ ਬਰਿੱਜ ਦੇ ਸਿਕਰੀ ਬਾਜ਼ਾਰ ਵਾਸਤੇ ਪਾਸੇ ਉੱਤਰਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਬੀਬਾ ਬਾਦਲ ਨੇ ਕਿਹਾ ਕਿ ਰੇਲਵੇ ਮੰਤਰਾਲੇ ਨੇ ਓਵਰ ਬਰਿੱਜਾਂ ਉੱਤੇ ਸਰਵਿਸ ਰੋਡ ਨੂੰ ਚੌੜਾ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਨੂੰ ਅਮਲ ਵਿਚ ਲਿਆਉਣ ਸੰਬੰਧੀ ਪੰਜਾਬ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਓਵਰ ਬਰਿੱਜਾਂ ਉੱਤੇ ਓਵਰ ਟੇਕਿੰਗ ਨੂੰ ਰੋਕਣ ਲਈ ਰੇਲਵੇ ਨੇ ਦੋਪਾਸੀ ਟ੍ਰੈਫਿਕ ਲਈ ਡਿਵਾਈਡਰ ਬਣਾਉਣ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ। ਬਠਿੰਡਾ ਸਾਂਸਦ ਨੇ ਬਠਿੰਡਾ ਵਿਚ ਉਸਾਰੇ ਜਾ ਰਹੇ ਰੇਲ ਓਵਰ ਬਰਿੱਜਾਂ ਸੰਬੰਧੀ ਬਠਿੰਡਾ ਮੇਅਰ ਵੱਲੋਂ ਰੱਖੀਆਂ ਮੰਗਾਂ ਨਾਲ ਸੰਬੰਧਤ ਸਾਰੇ ਮੁੱਦਿਆਂ ਦਾ ਤੁਰੰਤ ਹੱਲ ਕਰਨ ਲਈ ਰੇਲ ਮੰਤਰੀ ਦਾ ਧੰਨਵਾਦ ਕੀਤਾ।

Send this to a friend