ਗੜਸ਼ੰਕਰ, 9 ਮਾਰਚ (ਬਿੱਟੂ ਚੌਹਾਨ)- ਤਹਿਸੀਲ ਗੜਸ਼ੰਕਰ ਦੇ ਥਾਣਾ ਮਾਹਿਲਪੁਰ ਦੇ ਅਧੀਨ ਪੈਦੇ ਪਿੰਡ ਚਾਰਨਪੁਰ ਨੇੜੇ ਬੀਤੀ ਰਾਤ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਇਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ ‘ਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਢੇਰ ਕਰ ਦਿੱਤਾ, ਮ੍ਰਿਤਕ ਦਾ ਨਾਮ ਵਰਿੰਦਰ ਸਿੰਘ ਸ਼ੂਟਰ ਉਰਫ ਕਾਕਾ ਵਾਸੀ ਨੰਦੋਸੀ ਥਾਣਾ ਸਦਰ ਕਪੂਰਥਲਾ ਦੱਸਿਆ ਗਿਆ ਜਦਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਉਸ ਦਾ ਨਾਮ ਗੁਰਜੰਟ ਸਿੰਘ ਜੰਟਾ ਪੁੱਤਰ ਲਖਵਿੰਦਰ ਸਿੰਘ ਵਾਸੀ ਗੋਬਿੰਦਪੁਰ ਲੋਹਗੜ ਪਤਾ ਲੱਗਿਆ ਮਨਦੀਪ ਸਿੰਘ ਮੰਨਾ ਪੁੱਤਰ ਜੋਗਿੰਦਰ ਸਿੰਘ ਵਾਸੀ ਉਪਲ ਜਗੀਰ ਥਾਣਾ ਨੂਰ ਮਹਿਲ । ਇਹ ਗੈਂਗਸਟਰ ਭੱਜਣ ‘ਵਿੱਚ ਕਾਮਯਾਬ ਹੋ ਗਿਆ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਇਹ ਘਟਨਾ ਰਾਤ 12 ਵਜੇ ਦੇ ਕਰੀਬ ਦੀ ਹੈ ਤੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਪੁਲਿਸ ਨੇ ਸਾਂਝਾ ਅਪਰੇਸ਼ਨ ਦੇ ਜ਼ਰੀਏ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫ਼ਿਲਹਾਲ ਪੁਲਿਸ ਵੱਲੋਂ ਫੜ੍ਹੇ ਗਏ ਗੈਂਗਸਟਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਸ ਮਾਮਲੇ ‘ਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।