ਸਮਾਣਾ, 9 ਮਾਰਚ (ਪ੍ਰੇਮ ਵਧਵਾ)- ਬੀਤੇ ਦਿਨ ਹਲਕਾਂ ਸਮਾਣਾ ਦੇ ਆਮ ਆਦਮੀ ਪਾਰਟੀ ਦੇ ਦਫਤਰ ਦਾ ਉਦਘਾਟਨ ਵਿਖੇ ਆਮ ਆਦਮੀ ਪਾਰਟੀ ਹਲਕਾ ਬਰਨਾਲਾ ਦੇ ਆਪ ਐਮ. ਐਲ. ਏ ਮੀਤ ਹੇਅਰ ਨੇ ਆਪਣੇ ਕਰ ਕਮਲਾਂ ਦੇ ਨਾਲ ਚੇਤਨ ਜੌੜਾਮਾਜਰਾ ਜਿਲ੍ਹਾ ਪ੍ਰਧਾਨ ਤੇ ਬਲਕਾਰ ਸਿੰਘ ਗੱਜੂਮਾਜਰਾ ਹਲਕਾ ਇੰਨਚਾਰਜ ਦੀ ਅਗਵਾਹੀ ਵਿੱਚ ਕੀਤਾ ਗਿਆ। ਇਸ ਦਫਤਰ ਦੇ ਉਦਘਾਟਨ ਸਮੇਂ ਪੰਜਾਬ ਤੇ ਜਿਲ੍ਹਾ ਪਟਿਆਲਾ ਦੀ ਆਪ ਟੀਮ ਹਰਚੰਦ ਸਿੰਘ ਬਰਸ਼ਟ ਸਟੇਟ ਲੀਡਰ, ਗੁਰਦੀਪ ਸਿੰਘ ਫੱਗੂਵਾਲ, ਜਿਲ੍ਹਾ ਅਬਜਰਵਰ, ਜੇ. ਪੀ. ਸਿੰਘ ਜਨਰਲ ਸੈਕਟਰੀ ਪੰਜਾਬ, ਵੀਰਪਾਲ ਕੌਰ ਵੂਮੈਨ ਸੈੱਲ ਪਟਿਆਲਾ, ਜੱਸੀ ਸੋਹੀਆ ਵਾਲਾ ਨਾਭਾ ਯੂਥ ਪ੍ਰਧਾਨ, ਮਮਤਾ ਮਹਿਰਾ ਵੂਮੈਨ ਸੈੱਲ ਬਲਾਕ ਪ੍ਰਧਾਨ ਸਮਾਣਾ, ਹਰਿੰਦਰ ਸਿੰਘ ਦਬਲਾਨ ਬਿਜਲੀ ਅੰਦੋਲਨ ਸਮਾਣਾ, ਸੰਦੀਪ ਸਰਮਾ ਸ਼ਹਿਰੀ ਪ੍ਰਧਾਨ ਸਮਾਣਾ, ਅਸ਼ੋਕ ਬੱਬੀ ਸਮਾਣਾ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਸਮਾਣਾ, ਦੀਪਕ ਬਾਜੀਗਰ ਮੀਤ ਪ੍ਰਧਾਨ ਸਮਾਣਾ, ਬਲਾਕ ਪ੍ਰਧਾਨ- ਗੁਰਦੀਪ ਸਿੰਘ, ਗੁਰਜੀਤ ਸਿੰਘ, ਗੁਰਸੇਵਕ ਸਿੰਘ, ਗੁਰਪਿਆਰ ਸਿੰਘ, ਜਸਪਾਲ ਸਿੰਘ, ਰੋਹੀ ਰਾਮ, ਕੇਸਰ ਸਿੰਘ, ਗੁਰਸੇਵਕ ਸਿੰਘ, ਪਵਨ ਗਰਗ, ਦਰਸਨ ਸੇਠੀ, ਹਰਮੇਸ਼ ਸ਼ਰਮਾ, ਕ੍ਰਿਪਾਲ ਸਿੰਘ, ਜਤਿੰਦਰ ਝੰਡ, ਸੁਖਚੈਨ ਸਿੰਘ, ਹਰਭਜਨ ਸਿੰਘ, ਗੁਰਦੇਵ ਕਦਰਾਬਾਦ ਲਾਜਪੱਤ ਰਾਏ ਆਦਿ ਹਾਜਰ ਸਨ। ਆਮ ਆਦਮੀ ਪਾਰਟੀ ਦੇ ਦਫਤਰ ਉਦਘਾਟਨ ਕਰਦਿਆ ਆਪ ਐਮ. ਐਲ. ਏ ਮੀਤ ਹੇਅਰ ਨੇ ਭਾਰੀ ਗਿਣਤੀ ਵਿੱਚ ਇੱਕਠ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਅਕਾਲੀ ਕਾਂਗਰਸ ਦੋਵੇਂ ਪਾਰਟੀਆਂ ਫੇਲ ਹੋਕੇ ਰਹਿ ਗਈਆਂ ਹਨ। ਇੰਨਾ ਦੋਵਾਂ ਪਾਰਟੀਆਂ ਨੇ ਪੰਜਾਬ ਦੇ ਲੌਕਾਂ ਨੂੰ ਸੱਤਾਂ ਚ ਆਉਂਦੀਆਂ ਦੋਵੇਂ ਹੱਥੀ ਲੁੱਟਿਆਂ ਤੇ ਕੁੱਟਿਆ ਹੈ ਤੇ ਲੌਕਾਂ ਨਾਲ ਝੂਠੇ ਵਾਅਦੇ ਕਰਦੇ ਰਹੇ ਹਨ ਜੌ ਕਦੇ ਵੀ ਪੂਰੇ ਨਹੀ ਨੀਤੇ ਪਟਿਆਲੇ ਵੀ ਆਪਣੀਆਂ ਮੰਗਾਂ ਨੂੰ ਲੈਕੇ ਮੌਜੂਦਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਆਗਣਵਾੜੀ ਤੇ ਟੇਟ ਪਾਸ ਬੇਰੁਜ਼ਗਾਰ ਟੀਚਰਾਂ ਤੇ ਅੰਨੇਵਾਹ ਪੁਲਿਸ ਤੋਂ ਲਾਠੀਚਾਰਜ ਕਰਵਾਉਣ ਦੀ ਉਦਹਾਰਣ ਦਿੱਤੀ ਜਦੋਂ ਵੀ ਅਕਾਲੀ ਕਾਂਗਰਸ ਪਾਰਟੀਆਂ ਸੱਤਾ ਵਿੱਚ ਆਈਆ ਹਨ ਪੰਜਾਬ ਦਾ ਵਿਕਾਸ ਦੇ ਨਾਂ ਤੇ ਵਿਨਾਸ਼ ਹੀ ਕੀਤਾ ਹੈ। ਇਸ ਸਮੇਂ ਪਿੰਡਾਂ ਤੇ ਸ਼ਹਿਰ ਵਿੱਚ ਅਕਾਲੀ ਕਾਂਗਰਸ ਛੱਡਕੇ ਆਏ ਭਾਰੀ ਗਿਣਤੀ ਵਿੱਚ ਲੋਂਕ ਆਪ ਵਿੱਚ ਸ਼ਾਮਿਲ ਹੌਏ। ਆਮ ਆਦਮੀ ਪਾਰਟੀ ਨੇ ਹੁਣੇ ਤੌਂ 2022 ਦੀਆਂ ਵਿਧਾਨਸਭਾ ਚੌਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਵੀ ਉਹੀ ਸਭ ਸਹੂਲਤਾ ਦਿੱਤੀਆਂ ਜਾਣਗੀਆ।