May 29, 2026 9:10 pm

ਯੈੱਸ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ, ਐਸ.ਬੀ.ਆਈ ਕਰੇਗਾ 2450 ਕਰੋੜ ਰੁਪਏ ਦਾ ਨਿਵੇਸ਼

ਨਵੀਂ ਦਿੱਲੀ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਯੈੱਸ ਬੈਂਕ ਸੰਕਟ ‘ਤੇ ਐਸਬੀਆਈ ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸਨਿੱਚਰਵਾਰ ਨੂੰ ਕਿਹਾ ਕਿ ਯੈੱਸ ਬੈਂਕ ‘ਚ ਖਾਤਾਧਾਰਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਐਸਬੀਆਈ, ਯੈੱਸ ਬੈਂਕ ‘ਚ 2450 ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਰਜਨੀਸ਼ ਕੁਮਾਰ ਨੇ ਕਿਹਾ ਕਿ ਐਸਬੀਆਈ ਬੋਰਡ ਨੇ ਯੈੱਸ ਬੈਂਕ ‘ਚ 49 ਫੀਸਦੀ ਤਕ ਦੀ ਹਿੱਸੇਦਾਰੀ ਲੈਣ ਦੀ ਸਿਧਾਂਤਿਕ ਮਨਜੂਰੀ ਦੇ ਦਿੱਤੀ ਹੈ। ਇਸ ਯੋਜਨਾ ‘ਤੇ ਕਾਨੂੰਨੀ ਟੀਮ ਕੰਮ ਕਰ ਰਹੀ ਹੈ।

Send this to a friend