May 27, 2026 6:33 pm

ਊਧਵ ਠਾਕਰੇ ਨੇ ਰਾਮ ਮੰਦਰ ਦੀ ਉਸਾਰੀ ਲਈ ਦਿੱਤੇ 1 ਕਰੋੜ

ਅਯੁੱਧਿਆ- ਮਹਾਰਾਸ਼ਟਰ ਸਰਕਾਰ ਦੇ 100 ਦਿਨ ਮੁਕੰਮਲ ਹੋਣ ਮੌਕੇ ਮੁੱਖ ਮੰਤਰੀ ਊਧਵ ਠਾਕਰੇ ਅਯੁੱਧਿਆ ਪਹੁੰਚੇ। ਰਾਮਲੱਲ੍ਹਾ ਦੇ ਦਰਸ਼ਨ ਕਰਦਿਆਂ ਸ਼੍ਰੀ ਠਾਕਰੇ ਨੇ ਕਿਹਾ ਕਿ ਉਹ ਅਯੁੱਧਿਆ ‘ਚ ਭਗਵਾਨ ਸ਼੍ਰੀਰਾਮ ਦੇ ਮੰਦਰ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦਾਨ ਕਰਨਗੇ। ਸ਼੍ਰੀ ਊਧਵ ਠਾਕਰੇ ਨੇ ਸਪੱਸ਼ਟ ਕੀਤਾ ਕਿ ਉਹ ਮੰਦਰ–ਉਸਾਰੀ ਲਈ ਇੱਕ ਕਰੋੜ ਰੁਪਏ ਦੀ ਰਕਮ ਮਹਾਰਾਸ਼ਟਰ ਸਰਕਾਰ ਦੀ ਤਰਫ਼ੋਂ ਨਹੀਂ, ਸਗੋਂ ਪੱਲਿਓਂ ਦਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਯੁੱਧਿਆ ‘ਚ ਸਿਰਫ਼ ਰਾਮਲੱਲ੍ਹਾ ਦੇ ਦਰਸ਼ਨਾਂ ਲਈ ਹੀ ਆਏ ਹਨ।

Send this to a friend