Skip to content
Independent perspectives. Global stories.
BREAKING

ਯੂਪੀ ’ਚ ਬੇਖੌਫ ਬਦਮਾਸ਼, ਟ੍ਰੇਨ ਤੋਂ 4 ਔਰਤਾਂ ਅਗਵਾ

Share this story

ਨਵੀਂ ਦਿੱਲੀ, 16 ਜੂਨ (ਪੀ. ਟੀ)- ਯੂਪੀ ’ਚ ਔਰਤਾਂ ‘ਤੇ ਜ਼ੁਰਮ ਦੀਆਂ ਘਟਨਾਵਾਂ ਰੋਜ ਦੀ ਗੱਲ ਹੋ ਗਈ ਹੈ। ਤਮਾਮ ਦਾਅਵਿਆਂ ਦੇ ਬਾਵਜੂਦ ਯੂਪੀ ਸਰਕਾਰ ਬੇਖੌਫ ਬਦਮਾਸ਼ਾਂ ‘ਤੇ ਲਗਾਮ ਲਗਾਉਣ ‘ਚ ਨਾਕਾਮ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਲਖਨਊ – ਕਾਨਪੁਰ ਲੋਕਲ ਟ੍ਰੇਨ ਦਾ ਹੈ । ਜਿਸ ‘ਚ ਸਫਰ ਕਰ ਰਹੀਆਂ ਔਰਤਾਂ ਦੇ ਨਾਲ ਛੇੜਛਾੜ ਤੇ ਮਾਰ ਕੁੱਟ ਦੀ ਖ਼ਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ‘ਚ ਕੁੱਝ ਬਦਮਾਸ਼ ਚੜ੍ਹੇ ਤੇ 4 ਔਰਤਾਂ ਨੂੰ ਅਗਵਾ ਕਰਕੇ ਆਪਣੇ ਨਾਲ ਲੈ ਗਏ। ਇਹ ਸਾਰੀਆਂ ਔਰਤਾਂ ਗਰੀਨ ਗੈਂਗ ਦੀਆਂ ਦੱਸੀਆਂ ਜਾ ਰਹੀਆਂ ਹਨ ਤੇ ਲਖਨਊ ‘ਚ ਇੱਕ ਸਮਾਰੋਹ ‘ਚ ਜਾ ਰਹੀਆਂ ਸਨ। ਘਟਨਾ ਤੋਂ ਬਾਅਦ ਗਰੀਨ ਗੈਂਗ ਦੀਆਂ ਦੂਜੀਆਂ ਔਰਤਾਂ ਨੇ ਕਾਨਪੁਰ ਜੀਆਰਪੀ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਿਸਤੋਂ ਬਾਅਦ ਅਗਵਾ ਔਰਤਾਂ ਹੁਣ ਕਾਨਪੁਰ ਪਹੁੰਚ ਗਈਆਂ ਹਨ।

ਉਥੇ ਹੀ ਪੁਲਿਸ ਨੇ ਇਸ ਮਾਮਲੇ ‘ਚ ਅਣਪਛਾਤੇ ਲੋਕਾਂ ਦੇ ਖਿਲਾਫ ਐਫਐਈਆਰ ਦਰਜ ਕਰ ਲਈ ਹੈ। ਉੱਤਰ ਪ੍ਰਦੇਸ਼ ‘ਚ ਵਿਗੜਦੀ ਕਾਨੂੰਨ ਵਿਵਸਥਾ ‘ਤੇ ਵਿਰੋਧੀ ਪੱਖ ਨੇ ਇੱਕ ਵਾਰ ਫਿਰ ਰਾਜ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਜਨੀਤਿਕ ਦਲਾਂ ਦਾ ਕਹਿਣਾ ਹੈ ਕਿ ਵਿਗੜਦੇ ਕਨੂੰਨ ਵਿਵਸਥਾ ‘ਤੇ ਰਾਜ ਸਰਕਾਰ ਨੂੰ ਸਰਵਦਲੀ ਬੈਠਕ ਬੁਲਾਉਂਣੀ ਚਾਹੀਦੀ ਹੈ ਤੇ ਮੁੱਖ ਮੰਤਰੀ ਨੂੰ ਛੇਤੀ ਤੋਂ ਛੇਤੀ ਐਕਸ਼ਨ ਲੈਣਾ ਚਾਹੀਦਾ ਹੈ।

WRITTEN BY