Skip to content
Independent perspectives. Global stories.
BREAKING

16 ਸਾਲਾ ਨਾਬਾਲਗ ਲੜਕੀ ਨਾਲ ਜਬਰ ਜਨਾਹ

Share this story

ਸੀਤਾਪੁਰ, 16 ਜੂਨ (ਪੀ. ਟੀ) – ਉੱਤਰ ਪ੍ਰਦੇਸ਼ ‘ਚ ਸੁਲਤਾਨਪੁਰ ਜ਼ਿਲੇ ਦੇ ਰੇਉਸਾ ਖੇਤਰ ‘ਚ ਇਕ 16 ਸਾਲਾ ਲੜਕੀ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਇਹ ਘਟਨਾ 12 ਜੂਨ ਦੀ ਹੈ ਜਦੋਂ 16 ਸਾਲਾ ਲੜਕੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਆਈ ਸੀ। ਸ਼ਾਹੀਨ ਨਾਂ ਦੀ ਇਕ ਔਰਤ ਨੇ ਉਸ ਨੂੰ ਕਮਰੇ ‘ਚ ਬੰਦ ਕਰ ਦਿੱਤਾ, ਜਿਸਤੋਂ ਬਾਅਦ ਮਹਿਫੂਜ ਨਾਮੀ ਇਕ ਵਿਅਕਤੀ ਨੇ ਉਸ ਨਾਲ ਜਬਰ ਜਨਾਹ ਕੀਤਾ। ਮਹਿਫੂਜ ਨੇ ਲੜਕੀ ਨੂੰ ਧਮਕਾਇਆ ਵੀ ਤੇ ਕਿਹਾ ਕਿ ਜੇਕਰ ਉਹ ਇਸ ਬਾਰੇ ਕਿਸੇ ਨੂੰ ਦੱਸੇਗੀ ਤਾਂ ਉਹ ਉਸ ਨੂੰ ਮਾਰ ਦੇਵੇਗਾ।
ਲੜਕੀ ਨੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਦੱਸਿਆ, ਜਿਸ ਤੋਂ ਬਾਅਦ ਸ਼ਿਕਾਇਤ ਦਰਜ ਕੀਤੀ ਗਈ। ਸੁਪਰੀਡੈਂਟ ਆਫ ਪੁਲਿਸ ਸ਼੍ਰੀਪਰਨਾ ਗਾਂਗੁਲੀ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

WRITTEN BY