ਜੰਮੂ, 16 ਜੂਨ (ਪੀ. ਟੀ) – ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ‘ਚ ਇਕ ਮਿੰਨੀ ਬੱਸ ਦੇ ਖੱਡ ‘ਚ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਹੋਰ ਜ਼ਖ਼ਮੀ ਹੋ ਗਏ। ਪੁਲਿਸ ਦੇ ਵਧੀਕ ਸੁਪਰਡੈਂਟ ਸੰਜੇ ਸ਼ਰਮਾ ਨੇ ਦੱਸਿਆ ਕਿ ਇਹ ਮਿੰਨੀ ਬੱਸ ਡੋਡਾ ਨੂੰ ਜਾ ਰਹੀ ਸੀ ਕਿ ਬਗਵਾ ਪੱਟੀ ’ਚ ਇਹ ਸੜਕ ਤੋਂ ਤਿਲਕ ਕੇ 200 ਫੁੱਟ ਡੂੰਘੀ ਖਾਈ ’ਚ ਜਾ ਡਿਗੀ।



