May 23, 2026 7:30 pm

ਥਾਣਾ ਰਾਹੋ ਵੱਲੋਂ ਦੋ ਫਰਾਰ ਦੋਸ਼ੀ ਗ੍ਰਿਫਤਾਰ : ਥਾਣਾ ਮੁਖੀ ਸੁਭਾਸ਼ ਬਾਠ

ਸ਼ਹੀਦ ਭਗਤ ਸਿੰਘ ਨਗਰ 1 ਮਾਰਚ (ਗੁਰਪ੍ਰੀਤ ਵਾਸੂ/ਮੋਹਣ ਲਾਲ)- ਥਾਣਾ ਮੁੱਖੀ ਸੁਭਾਸ ਬਾਠ ਰਾਹੋ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਹੋ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ।ਥਾਣਾ ਰਾਹੋ ਵਲੋ ਜ਼ਸਵੀਰ ਸਿੰਘ ਕੰਗ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਕੰਗ ਥਾਣਾ ਰਾਹੋ ਦੇ ਖਿਲਾਫ ਮੁਕੱਦਮਾ 420 ਅਤੇ ਇਮੀਗਰੇਸ਼ਨ ਐਕਟ ਦਾ ਦਰਜ ਰਜਿਸ਼ਟਰਡ ਹੋਇਆ ਸੀ।ਜੋ ਕਿ ਲੰਮੇ ਅਰਸੇ ਤੋ ਫਰਾਰ ਸੀ।ਜਿਸਨੂੰ ਡੀ ਐਸ ਪੀ ਹਰਲੀਨ ਸਿੰਘ ਵਲੋ ਬਣਾਈ ਟੀਮ ਨਾਲ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸੀ ਤਰਾ ਇਸਦੀ ਪਤਨੀ ਸੰਦੀਪ ਕੋਰ ਦੇ ਖਿਲਾਫ 420 ਅਤੇ 120 ਭ:ਦ ਦਾ ਦਰਜ ਰਜਿਸ਼ਟਰਡ ਹੋਇਆ ਸੀ।ਜੋ ਕਿ ਮੁਕੱਦਮਾ ਵਿਚੋ ਅਜੈ ਤੱਕ ਫਰਾਰ ਸੀ।ਦੋਨਾ ਅਰੋਪੀਆ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ 14 ਦਿਨ ਜੁਡੀਸ਼ੀਅਲ ਰਿਮਾਡ ਤੇ ਜੇਲ ਭੇਜਿਆ ਗਿਆ ਹੈ।ਇਸ ਵਿੱਚ ਥਾਣਾ ਰਾਹੋ ਦੇ ਮੁੱਖੀ ਸੁਭਾਸ ਬਾਠ ਨੇ ਦੱਸਿਆ ਕਿ ਉਨ੍ਹਾ ਦੀ ਟੀਮ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੀ ਵੀ ਕਰੀਮੀਨਲ ਨੂੰ ਬਖਸ਼ਿਆ ਨਹੀਂ ਜਾਵੇਗਾ।

Send this to a friend