ਸਮਾਰੋਹ ‘ਚ ਵਾਪਰ ਮੰਡਲ, ਲਾਇੰਸ ਕਲੱਬ, ਪੰਚਾਇਤ ਮੁਖੀ, ਆੜਤੀ ਸਮੇਤ ਵੱਖ-ਵੱਖ ਅਹੁਦੇਦਾਰ ਪਹੁੰਚੇ
ਰਾਜਪੁਰਾ, 1 ਮਾਰਚ (ਦਇਆ ਸਿੰਘ)- ਇੱਥੋਂ ਦੇ ਵਾਰਡ ਨੰਬਰ 13 ਵਿਖੇ ਵਪਾਰ ਮੰਡਲ ਰਾਜਪੁਰਾ ਦੇ ਸੀਨੀਅਰ ਵਾਈਸ ਚੇਅਰਮੈਨ ਯਸ਼ਪਾਲ ਸਿੰਧੀ ਦੀ ਅਗਵਾਈ ਹੇਠ ਬਹਾਵਲਪੁਰ ਬਿਰਾਦਰੀ ਵੱਲੋਂ ਇਕ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ ਤੋਰ ਤੇ ਹਲਕਾ ਵਿਧਾਕਿ ਹਰਦਿਆਲ ਸਿੰਘ ਕੰਬੋਜ਼, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ, ਜਿਲ਼੍ਹਾ ਯੂਥ ਕਾਂਗਰਸ ਪ੍ਰਧਾਨ ਨਿਰਭੈ ਮਿਲਟੀ ਅਤੇ ਜਿਲ਼੍ਹਾ ਕਾਂਗਰਸ ਪ੍ਰਧਾਨ ਗੁਰਦੀਪ ਸਿੰਘ ਉਟਸਰ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਕੰਬੋਜ਼ ਨੇ ਕਿਹਾਕਿ ਇਸ ਹਲਕੇ ਦੇ ਸਾਰੇ ਲੋਕਾਂ ਨੇ ਹਰ ਵਾਰ ਦੀ ਤਰਾਂ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਹੈ ਪਰ ਸਨਮਾਨ ਸਭ ਤੋਂ ਵੱਧ ਬਹਾਵਲਪੁਰ ਬਿਰਾਦਰੀ ਨੇ ਹੀ ਦਿੱਤਾ ਹੈ।ਉਨ੍ਹਾਂ ਕਿਹਾਕਿ ਅੱਤਵਾਦ ਦੇ ਸਮੇ ਦੋਰਾਨ ਮੇਰੇ ਪਰਿਵਾਰ ਤੇ ਬਹੁਤ ਹੀ ਅੋਕੜਾਂ ਆਈਆਂ ਹਨ ਅਤੇ 2009 ਵਿਚ ਅਕਾਲੀ ਦਲ ਵਲੋਂ ਵੀ ਬਹੁਤ ਦਬਾਅ ਪਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਛੱਡ ਦੇ ਪਰ ਮੈਂ ਚਟਾਂਨ ਵਾਂਗ ਕਾਂਗਰਸ ਪਾਰਟੀ ਨਾਲ ਹੀ ਜੁੜਿਆ ਰਿਹਾ ਹਾਂ ਤਾਂ ਹੀ ਅੱਜ ਕਾਂਗਰਸ ਵਲੋਂ ਮਾਨ ਸਨਮਾਨ ਦਿੱਤਾ ਗਿਆ ਹੈ।ਉਨ੍ਹਾਂ ਕਿਹਾਕਿ ਜਿਹੜਾ ਵਿਅਕਤੀ ਪਾਰਟੀ ਦੀ ਮਰਿਆਦਾ ਦੀ ਪਾਲਣਾ ਨਹੀ ਕਰਦਾ ਹੈ ਉਸ ਦਾ ਪਾਰਟੀ ਵਿਚ ਕੋਈ ਵੀ ਥਾਂ ਨਹੀ ਹੈ।ਉਨ੍ਹਾਂ ਕਿਹਾਕਿ ਅੱਜ ਵਪਾਰ ਮੰਡਲ, ਪੰਚਾਇਤ ਮੁੱਖੀ, ਆੜਤੀਆਂ ਐਸੋਸੀਏਸ਼ਨ ਅਤੇ ਡੀਲਰ ਐਸੋਸੀਏਸ਼ਨ ਰਾਜਪੁਰਾ ਸਮੇਤ ਵੱਖ-ਵੱਖ ਆਹੁਦੇਦਾਰਾਂ ਦਾ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਮਾਣ ਸਤਿਕਾਰ ਦਿੱਤਾ ਹੈ।ਸਮਾਗਮ ਦੋਰਾਨ ਵਪਾਰ ਮੰਡਲ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਪ੍ਰਧਾਨ ਨਰਿੰਦਰ ਸੋਨੀ ਦੀ ਸਮੁੱਚੀ ਟੀਮ ਵੱਲੋਂ ਲੋਈਆਂ ਤੇ ਗੁੱਲਦਸਤਾ ਦੇ ਕੇ ਸਨਮਾਨ ਕੀਤਾ ਗਿਆ।ਹੋਰਨਾਂ ਤੋਂ ਇਲਾਵਾ ਵਿਨੈ ਨਿੰਰਕਾਰੀ, ਡੀਲਰ ਅੇਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਪਹੁਜਾ, ਵਿਨੋਦ ਟੰਡਨ, ਭੁਸ਼ਨ ਤੁਤਲਾਨੀ, ਪਵਨ ਪਿੰਕਾਂ, ਰਾਜੇਸ਼ ਟਿੰਨੀ, ਤਰੁਨ ਕਟਾਰੀਆ, ਮਹੇਸ਼ ਪਹੁਜਾ, ਪ੍ਰਮੋਦ ਬੱਬਰ, ਯੋਗੇਸ਼ ਕੱਦ, ਹਰਬੰਸ ਚਾਵਲਾ, ਹਿਮਾਸ਼ੂ ਕੁਮਾਰ ਅਬਿਨਵ ਅੋਬਰਾਏ ਸਮੇਤ ਵੱਖ ਵੱਖ ਸੰਸਥਾਵਾਂ ਤੇ ਬਹਾਵਲਪੁਰ ਸਮਾਜ ਦੇ ਮੁਖੀ ਹਾਜ਼ਰ ਸਨ।