May 25, 2026 6:41 pm

ਰੋਸ ਰੈਲੀ ਲਈ ਕਾਫਲਿਆਂ ਦੇ ਰੂਪ ‘ਚ ਬਠਿੰਡਾ ਗਏ ਤਲਵੰਡੀ ਸਾਬੋ ਦੇ ਅਕਾਲੀ ਵਰਕਰ।

ਤਲਵੰਡੀ ਸਾਬੋ, 1 ਮਾਰਚ (ਰਾਮ ਰੇਸ਼ਮ ਸ਼ਰਨ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਜਿਲ੍ਹਿਆਂ ਵਿੱਚ ਰੋਸ ਰੈਲੀਆਂ ਕੀਤੇ ਜਾਣ ਦੀ ਲੜੀ ਵਿੱਚ ਅੱਜ ਬਠਿੰਡਾ ਵਿਖੇ ਕੀਤੀ ਗਈ ਰੋਸ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਅਕਾਲੀ ਆਗੂ ਤੇ ਵਰਕਰ ਕਾਫਲਿਆਂ ਦੇ ਰੂਪ ਵਿੱਚ ਰਵਾਨਾ ਹੋਏ। ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਅਕਾਲੀ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਸਾਬਕਾ ਵਿਧਾਇਕ ਦੇ ਨਿਰਦੇਸ਼ਾਂ ਤੇ ਬਠਿੰਡਾ ਲਈ ਰਵਾਨਾ ਹੋਏ।ਰਵਾਨਗੀ ਮੌਕੇ ਅਕਾਲੀ ਵਰਕਰਾਂ ਵਿੱਚ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ।ਇਸ ਮੌਕੇ ਗੱਲ ਕਰਦਿਆਂ ਕਈ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਸੂਬੇ ਵਿੱਚ ਸਿਆਸੀ ਮਾਹੌਲ ਤੇਜੀ ਨਾਲ ਬਦਲ ਰਿਹਾ ਹੈ ਅਤੇ ਹੁਣ ਪੰਜਾਬ ਦੇ ਲੋਕ ਇੱਕ ਵਾਰ ਫਿਰ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਨੂੰ ਦੇਖਦਿਆਂ ਅਕਾਲੀ ਭਾਜਪਾ ਸਰਕਾਰ ਦੀ ਵਾਪਸੀ ਦੀ ਕਾਮਨਾ ਕਰ ਰਹੇ ਹਨ।ਉਨਾਂ ਦੱਸਿਆ ਕਿ ਰੋਸ ਰੈਲੀਆਂ ਵਿੱਚ ਹੋ ਰਹੇ ਇਕੱਠਾਂ ਨੇ ਅਕਾਲੀ ਵਰਕਰਾਂ ਨੂੰ ਚਾਰਜ ਕਰਨ ਦਾ ਕੰਮ ਕੀਤਾ ਹੈ। ਪਿੰਡਾਂ ਵਿੱਚੋਂ ਗਏ ਉਕਤ ਇਕੱਠਾਂ ਨਾਲ ਭਾਈ ਮੋਹਣ ਸਿੰਘ ਬੰਗੀ ਮੈਂਬਰ ਸ਼੍ਰੋਮਣੀ ਕਮੇਟੀ, ਸੁਖਬੀਰ ਸਿੰਘ ਚੱਠਾ, ਭਾਗ ਸਿੰਘ ਕਾਕਾ, ਬਾਬੂ ਸਿੰਘ ਮਾਨ, ਰਾਜਵਿੰਦਰ ਰਾਜੂ, ਰਾਮਪਾਲ ਮਲਕਾਣਾ, ਜਸਵਿੰਦਰ ਜ਼ੈਲਦਾਰ, ਡੂੰਗਰ ਸੀਂਗੋ, ਗੁਰਤੇਜ ਨਸੀਬਪੁਰਾ, ਦਵਿੰਦਰ ਕੋਟਬਖਤੂ, ਗਿਆਨੀ ਨਛੱਤਰ ਸਿੰਘ, ਸੁਰਜੀਤ ਸ਼ਿੰਦੀ, ਜਗਤਾਰ ਨੰਗਲਾ, ਰਾਕੇਸ਼ ਚੌਧਰੀ, ਅਮਨਦੀਪ ਸੇਖੂ, ਕੁਲਦੀਪ ਭੁੱਖਿਆਂਵਾਲੀ, ਹੈਪੀ ਬੰਗੀ, ਜਸਪਾਲ ਲਹਿਰੀ, ਗੁਰਮੇਲ ਲਾਲੇਆਣਾ, ਗੁਰਪਾਲ ਨੰਬਰਦਾਰ ਲਾਲੇਆਣਾ, ਭਿੰਦਾ ਜੱਜਲ, ਬਲਵੰਤ ਨਥੇਹਾ, ਮੇਜਰ ਮਿਰਜੇਆਣਾ,ਯਾਦਵਿੰਦਰ ਕੌਰੇਆਣਾ, ਜਸਵੀਰ ਫੱਤਾਬਾਲੂ, ਮਨਪ੍ਰੀਤ ਧਾਲੀਵਾਲ, ਅਮਰਜੀਤ ਧਨੋਆ, ਡਾ.ਗੁਰਮੇਲ ਸਿੰਘ ਘਈ, ਜਗਦੀਪ ਗੋਦਾਰਾ, ਦਰਸ਼ਨ ਗਿੱਲ, ਦ੍ਰੋਪਦੀ ਕੌਰ, ਗੁਰਾਂਦਿੱਤਾ ਕਮਾਲੂ, ਗੁਰਸੇਵਕ ਤੰਗਰਾਲੀ, ਗੁਰਪ੍ਰੀਤ ਆਧੀ, ਸ਼ੇਰ ਸੇਖੂ, ਬਿੰਦਰ ਸੇਖੂ,ਬਹਾਦੁਰ ਲੇਲੇਵਾਲਾ, ਮੋਤੀ ਭਾਗੀਵਾਂਦਰ, ਕਾਕਾ ਮਾਹੀਨੰਗਲ,ਰਾਜਾ ਸੁਖਲੱਧੀ ਆਦਿ ਆਗੂ ਵੀ ਕਾਫਲਿਆਂ ਸਮੇਤ ਜਾਂਦੇ ਦਿਖਾਈ ਦਿੱਤੇ।

Send this to a friend