Skip to content
Independent perspectives. Global stories.
BREAKING

ਸੇਮ ਗ੍ਰਸਤ ਪਿੰਡਾਂ ਵਿੱਚ ਜਲ ਸਪਲਾਈ ਦੇ ਮੁੜ ਵਸੇਬੇ ਅਤੇ ਪਿੰਡ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਸਹੂਲਤਾਂ ਦੇਣ ਸਬੰਧੀ ਵਿਸਥਾਰਤ ਰਿਪੋਰਟ ਤਿਆਰ

Share this story

ਰੱਖੜਾ ਵੱਲੋਂ ਵਿਭਾਗ ਦੀ ਪਲੇਠੀ ਮੀਟਿੰਗ ਵਿੱਚ ਵਿਕਾਸ ਕਾਰਜਾਂ ਦਾ ਜਾਇਜ਼ਾ
ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ
Page-1_03 ਚੰਡੀਗੜ੍ਹ, 16 ਜੂਨ (ਪੀ. ਟੀ)-  ਪੰਜਾਬ ਸਰਕਾਰ ਨੇ ਸੂਬੇ ਦੇ ਸੇਮ ਗ੍ਰਸਤ 108 ਪਿੰਡਾਂ ਵਿੱਚ ਜਲ ਸਪਲਾਈ ਦੇ ਮੁੜ ਵਸੇਬੇ, ਪਿੰਡ ਵਾਸੀਆਂ ਨੂੰ ਸਾਫ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਦੀਆਂ ਸਹੂਲਤਾਂ ਦੇਣ ਲਈ ਵਿਸਥਾਰਤ ਯੋਜਨਾ ਉਲੀਕੀ ਹੈ ਜਿਸ ਸਬੰਧੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਵਿਸ਼ਵ ਬੈਂਕ ਨੂੰ 2200 ਕਰੋੜ ਰੁਪਏ ਦੀ ਰਿਪੋਰਟ ਸੌਂਪੀ ਹੈ। ਇਹ ਜਾਣਕਾਰੀ    ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ। ਸ. ਰੱਖੜਾ ਨੇ ਵਿਭਾਗ ਦੇ ਵਿਸਥਾਰਤ ਯੋਜਨਾ ਉਲੀਕੀ ਹੈ ਜਿਸ ਵਿੱਚ ਸੂਬੇ ਦੇ108 ਸੇਮ ਗ੍ਰਸਤ ਪਿੰਡਾਂ ਵਿੱਚ ਜਲ ਸਪਲਾਈ ਦਾ ਮੁੜ ਵਸੇਬਾ, ਮੌਜੂਦਾ

ਸਮੇਂ ਵਿੱਚ ਚੱਲ ਰਹੀਆਂ 1000 ਜਲ ਸਪਲਾਈ ਸਕੀਮਾਂ ਦੀ ਬਿਹਤਰੀ, ਯੂਰੇਨੀਅਮ ਸਣੇ ਕਈ ਭਾਰੀ ਧਾਤਾਂ ਨਾਲ ਪ੍ਰਭਾਵਿਤ 250 ਪਿੰਡਾਂ ਵਿੱਚ ਆਰ.ਓ. ਸਥਾਪਤ ਕਰਨੇ, ਵਿਅਕਤੀਗਤ ਘਰਾਂ ਲਈ ਪਖਾਨੇ ਬਣਾਉਣੇ, 500 ਪਿੰਡਾਂ ਵਿੱਚ ਸੀਵਰੇਜ ਪਾਈਪਾਂ ਪਾਉਣੀਆਂ, ਵਿਭਾਗ ਦੇ ਅਧਿਕਾਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸਿਖਲਾਈ ਸੰਸਥਾ ਕਾਇਮ ਕਰਨਾ ਆਦਿ ਪ੍ਰਮੁੱਖ ਹੈ। ਸ. ਰੱਖੜਾ ਨੇ ਕਿਹਾ ਕਿ ਖੁੱਲ੍ਹੇ ਵਿੱਚ ਪਖਾਨੇ ਆਧੁਨਿਕ ਸਮਾਜ ਦੀ ਸਭ ਤੋਂ ਵੱਡੀ ਲਾਹਨਤ ਹੈ ਜਿਸ ਨੂੰ ਦੂਰ ਕਰਨਾ ਉਨ੍ਹਾਂ ਦੇ ਵਿਭਾਗ ਦੇ ਮੁੱਖ ਟੀਚਾ ਹੋਵੇਗਾ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਤੈਅ ਸਮੇਂ ਅੰਦਰ 100 ਫੀਸਦੀ ਵਸੋਂ ਲਈ ਵਿਅਕਤੀਗਤ ਪਖਾਨੇ ਘਰਾਂ ਵਿੱਚ ਤਿਆਰ ਕੀਤੇ ਜਾਣ ਜਿਸ ’ਤੇ ਅਧਿਕਾਰੀਆਂ ਨੇ ਵਿਸ਼ਵਾਸ ਦਿਵਾਇਆ ਕਿ ਆਉਂਦੇ ਤਿੰਨ ਸਾਲਾਂ ਅੰਦਰ ਇਸ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ।
ਇਸ ਦੇ ਨਾਲ ਹੀ ਅਧਿਕਾਰੀਆਂ ਨੇ ਦੱਸਿਆ ਕਿ 1 ਸਾਲ ਦੇ ਅੰਦਰ 100 ਫੀਸਦੀ ਪੇਂਡੂ ਨੂੰ ਸਾਫ ਪੀਣ ਵਾਲਾ ਪਾਣੀ ਦੇਣ ਦਾ ਟੀਚਾ ਪੂਰਾ ਹੋਵੇਗਾ। ਇਸ ਤੋਂ ਪਹਿਲਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਮੰਤਰੀ ਨੂੰ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇਸ ਵਿਭਾਗ ਦੇ ਕੰਮਾਂ ਵਿੱਚ ਨਿੱਜੀ ਦਿਲਚਸਪੀ ਲੈਣ ਕਾਰਨ ਵਿਭਾਗ ਮਿੱਥੇ ਟੀਚਿਆਂ ਤੋਂ ਅਗਾਂਹ ਚੱਲ ਰਿਹਾ ਹੈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਧਰਮ ਪਾਲ ਗੁਪਤਾ, ਸ੍ਰੀ ਡੀ.ਐਸ. ਚੀਮਾ, ਪ੍ਰੋਗਰਾਮ ਡਾਇਰੈਕਟਰ ਸ੍ਰੀ ਏ.ਕੇ. ਸੋਨੀ, ਮੁੱਖ ਤਕਨੀਕੀ ਸੰਯੋਜਕ ਸ੍ਰੀ ਐਸ.ਆਰ.ਅੱਗਰਵਾਲ, ਸਮੂਹ ਚੀਫ ਇੰਜਨੀਅਰ ਸ੍ਰੀ ਆਰ.ਐਲ.ਕੌਲਧਰ, ਸ੍ਰੀ ਸੁਧੀਰ ਭਾਟੀਆ ਸਮੇਤ ਸਮੂਹ ਨਿਗਰਾਨ ਇੰਜਨੀਅਰ ਸ਼ਾਮਲ ਸਨ।

WRITTEN BY