ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ-ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ
ਨਵੀਂ ਦਿੱਲੀ, 16 ਜੂਨ (ਪੀ. ਟੀ. ਲਾਇਵ)- ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਅੱਜ ਚਿੰਤਾ ਪ੍ਰਗਟ ਕੀਤੀ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਕੇਂਦਰ ਦੀ ਚਿੰਤਾ ਨੂੰ ਇਸ ਰੂਪ ‘ਚ ਨਹੀਂ ਲੈਣਾ ਚਾਹੀਦਾ ਕਿ ਕਿਉਂਕਿ ਉਥੇ ਕਿਸੇ ਹੋਰ ਦਲ ਦੀ ਸਰਕਾਰ ਹੈ ਇਸ ਲਈ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ। ਚਾਹੇ ਕਿਸੇ ਵੀ ਦਲ ਦੀ ਸਰਕਾਰ ਹੋਵੇ, ਸਾਡੀ ਜਾਂ ਕਿਸੇ ਹੋਰ ਦਲ ਦੀ, ਜੇਕਰ ਕਾਨੂੰਨ ਵਿਵਸਥਾ ਦੀ ਸਥਿਤੀ ਚੰਗੀ ਨਹੀਂ ਹੈ ਤਾਂ ਹਰ ਕਿਸੇ ਨੂੰ ਚਿੰਤਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦ ਮੈਂ ਇਥੇ ਗ੍ਰਹਿ ਮੰਤਰਾਲੇ ‘ਚ ਇਕ ਮੰਤਰੀ ਦੇ ਰੂਪ ‘ਚ ਹਾਂ ਤਾਂ ਨਿਸ਼ਚਿਤ ਤੌਰ ‘ਤੇ (ਅਜਿਹੇ ਹਾਲਾਤ ‘ਤੇ) ਚਿੰਤਾ ਹੁੰਦੀ ਹੈ। ਕਾਂਗਰਸ ਦੇ ਸਾਬਕਾ ਐਮ. ਪੀ. ਰਾਸ਼ਿਦ ਅਲਵੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ
ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਲੈ ਕੇ ਅਸੀਂ ਕਾਫੀ ਚਿੰਤਤ ਹਾਂ। ਅਸੀਂ ਵਾਰ-ਵਾਰ ਕਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਜੋ ਵੀ ਹੋ ਰਿਹਾ ਹੈ ਕਾਫੀ ਮੰਦਭਾਗਾ ਹੈ, ਇਸ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਥੇ ਦੋ ਪੁਲਿਸ ਕਾਂਸਟੇਬਲਾਂ ਦੀ ਹੱਤਿਆ, ਇਕ ਮਜ਼ਦੂਰ ਨੂੰ ਅੱਗ ਲਾ ਕੇ ਮਾਰਨਾ, ਜਬਰ ਜਨਾਹ ਤੇ ਫ੍ਰਾਂਸੀਸੀ ਮਹਿਲਾ ਨਾਲ ਛੇੜਖਾਨੀ ਜਿਹੀਆਂ ਘਟਨਾਵਾਂ ਹੋਈਆਂ ਹਨ।



