Skip to content
Independent perspectives. Global stories.
BREAKING

ਭਾਰਤ ਵਲੋਂ ਭੂਟਾਨ ਲਈ ਰਿਆਇਤਾਂ ਦਾ ਐਲਾਨ

Share this story

Page-1_10 ਥਿੰਪੂ, (ਭੂਟਾਨ) 16 ਜੂਨ (ਪੀ. ਟੀ)- ਭੂਟਾਨ ਨਾਲ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਤਹਿਤ ਭਾਰਤ ਨੇ ਅੱਜ ਭੂਟਾਨ ਨੂੰ ਦੁੱਧ ਦਾ ਬਣਿਆਂ ਪਾਉਡਰ, ਕਣਕ, ਖਾਣ ਵਾਲੇ ਤੇਲ, ਦਾਲਾਂ ਤੇ ਗੈਰਬਾਸਮਤੀ ਚੌਲ ਬਰਾਮਦ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਤੋਂ ਛੋਟ ਦੇਣ ਸਮੇਤ ਕਈ ਉਪਾਵਾਂ ਤੇ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ। ਦੋਵਾਂ ਧਿਰਾਂ ਨੇ ਆਪਣੀ ਸਹਿਯੋਗੀ ਭਾਈਵਾਲੀ ਪ੍ਰਤੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਤੇ ਵਪਾਰ ਤੇ ਨਿਵੇਸ਼ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਹਿਮਤ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੌਰਾ ਖ਼ਤਮ ਹੋਣ ਸਮੇਂ ਜਾਰੀ ਸਾਂਝੇ ਬਿਆਨ ‘ਚ ਦੋਵਾਂ ਧਿਰਾਂ ਨੇ ਕਿਹਾ ਕਿ ਆਪਸੀ ਹਿੱਤ ਹੀ ਸੁਰੱਖਿਆ ਹਨ ਤੇ ਇਕ ਦੂਸਰੇ ਦੇ ਇਲਾਕੇ ਨੂੰ ਕਿਸੇ ਭੈੜੇ ਮਨਸੂਬੇ ਲਈ ਵਰਤਣ ਦੇਣ ਦੀ ਇਜਾਜ਼ਤ ਨਾ ਦੇਣ ਲਈ ਸਹਿਮਤ ਹੋ ਗਈਆਂ।
॥

WRITTEN BY