May 26, 2026 4:43 am

ਕਾਰ ਟਰਾਲੇ ਦੀ ਟੱਕਰ ‘ਚ ਚਾਰ ਦੀ ਮੌਤ

ਟਰਾਲੇ ਦਾ ਡਰਾਈਵਰ ਫਰਾਰ, ਪੁਲਿਸ ਵੱਲੋਂ ਮਾਮਲਾ ਦਰਜ

ਦਸੂਹਾ, 28 ਫਰਵਰੀ (ਤਜਿੰਦਰ ਸਿੰਘ)- ਇਥੇ ਅੱਜ ਸਵੇਰੇ ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਪੈਂਦੇ ਪਿੰਡ ਮਾਨਗੜ ਦੇ ਪੁਲ ਨੇੜੇ ਵਿਆਹ ਸਮਾਗਮ ਤੋਂ ਪਰਤ ਰਹੀ ਬਰਾਤੀਆਂ ਦੀ ਕਾਰ ਤੇ ਟਰਾਲੇ ਵਿਚਕਾਰ ਜਬਰਦਸਤ ਟੱਕਰ ਹੋ ਗਈ।ਇਸ ਭਿਆਨਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਫਤਹਿਪੁਰ, ਮਨਪ੍ਰੀਤ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਲੁਧਿਆਣਾ, ਸੁਰਜੀਤ ਕੁਮਾਰ ਪੁੱਤਰ ਕਰਤਾਰ ਸਿੰਘ ਵਾਸੀ ਕ੍ਰਿਸ਼ਨਾ ਨਗਰ ਗੁਰਦਾਸਪੁਰ ਤੇ ਰਜਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਜਗਤਪੁਰ ਖੁਰਦ ਜ਼ਿਲਾ ਗੁਰਦਾਸਪੁਰ ਅਤੇ ਵਜੋਂ ਹੋਈ ਹੈ।ਹਾਦਸੇ ਦੀ ਸੂਚਨਾ ਮਿਲਣ ਉਪਰੰਤ ਡੀਐਸਪੀ ਦਸੂਹਾ ਅਨਿਲ ਭਨੋਟ ਨੇ ਪੁਲੀਸ ਪਾਰਟੀ ਸਮੇਤ ਹਾਦਸਾ ਸਥਲ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਲਾਸ਼ਾ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਣ ਦਾ ਪ੍ਰਬੰਧ ਕੀਤਾ। ਜਾਣਕਾਰੀ ਮੁਤਾਬਕ ਮ੍ਰਿਤਕ ਲੰਘੀ ਸ਼ਾਮ ਗੁਰਦਾਸਪੁਰ ਵਿਖੇ ਬਰਾਤ ਲੈ ਕੇ ਗਏ ਸਨ।ਵਿਆਹ ਸਮਾਗਮ ਨਿਪਟਾਉਣ ਮਗਰੋਂ ਅੱਜ ਸਵੇਰੇ ਪਿੰਡ ਫਤਹਿਪੁਰ ਪਰਤਦਿਆ ਦਸੂਹਾ ਦੇ ਪਿੰਡ ਮਾਨਗੜ੍ਹ ਪੁਲ ਨੇੜੇ ਉਨਾਂ ਦੀ ਵਰਨਾ ਕਾਰ ਨੰਬਰ ਪੀ.ਬੀ-10, ਸੀ.ਡਬਲਯੂ-0307 ਹੁਸ਼ਿਆਰਪੁਰ ਵੱਲੋਂ ਆ ਰਹੇ 4023 ਪਰੇਮਾ ਟਰਾਲਾ ਨੰਬਰ ਪੀ.ਬੀ-10ਐੱਫ.ਵੀ-7702 ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।ਇਸ ਮੌਕੇ ਉਕਤ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ ਅਤੇ ਵਿਆਹ ਸਮਾਗਮ ਵਾਲੇ ਪਰਿਵਾਰ ਦੀਆਂ ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆ। ਇਸ ਮੌਕੇ ਡੀ.ਐਸ.ਪੀ. ਦਸੂਹਾ ਅਨਿਲ ਭਨੋਟ ਅਤੇ ਅਡੀਸ਼ਨਲ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਭਾਰੀ ਫੋਰਸ ਸਮੇਤ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਪਣੀ ਅਗਲੇਰੀ ਕਾਰਵਾਈ ਆਰੰਭ ਕੀਤੀ।

Send this to a friend