May 26, 2026 4:43 am

ਪੰਜਾਬ ‘ਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ : ਸ਼ਾਮ ਸੁੰਦਰ ਮਿਸ਼ਰਾ, ਸ਼ਿਵ ਵਰਮਾ

ਲੁਧਿਆਣਾ, 28 ਫਰਵਰੀ (ਜਸਪਾਲ ਅਰੋੜਾ)- ਪੰਜਾਬ ‘ਚ ਇਕ ਤਰਫ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸੁਰੱਖਿਆ ਦੇ ਵੱਡੇ ਵੱਡੇ ਦਾਵੇ ਕਰ ਰਹੇ ਹਨ ਅਤੇ ਦੂਜੇ ਪਾਸੇ ਆਏ ਦਿਨ ਹਿੰਦੂ ਆਗੂਆਂ ਤੇ ਲਗਾਤਾਰ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ ਜਿਸ ਨਾਲ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੁਲ ਕੇ ਸਾਹਮਣੇ ਆ ਗਈ ਹੈ ਇਹ ਵਿਚਾਰ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਜ਼ਿਲਾ ਚੇਅਰਮੈਨ ਸ਼ਾਮ ਸੁੰਦਰ ਮਿਸ਼ਰਾ ਅਤੇ ਜ਼ਿਲ੍ਹਾ ਪ੍ਰਧਾਨ ਸ਼ਿਵ ਵਰਮਾ ਨੇ ਕਹੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਸ਼ਿਵ ਸੈਨਾ ਹਿੰਦੁਸਤਾਨ ਉਤਰ ਭਾਰਤ ਪ੍ਰਮੁੱਖ ਹਨੀ ਮਹਾਜਨ ਤੇ ਅਣਪਛਾਤੇ ਵਿਅਕਤੀਆਂ ਵਲੋਂ ਜਾਨ ਲੇਵਾ ਹਮਲਾ ਕੀਤਾ ਗਿਆ ਸੀ ਜਿਸ ਵਿਚ ਉਹਨਾਂ ਦੇ ਸਾਥੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਉਸ ਤੋਂ ਬਾਅਦ ਲੁਧਿਆਣਾ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਦੀ ਗੱਡੀ ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਚਲਾਈ ਗਈ ਜੋ ਬੜੇ ਦੁੱਖ ਦੀ ਗੱਲ ਹੈ ਜਿਲਾ ਪ੍ਰਧਾਨ ਸ਼ਿਵ ਵਰਮਾ ਨੇ ਇਹਨਾ ਹਮਲਿਆਂ ਦੀ ਸਖਤ ਨਿੰਦਾ ਕਰਦੇ ਹੋਏ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਫ਼ਜ਼ਾਂ ਚ ਕਿਹਾ ਕਿ ਅਗਰ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੇ ਜਲਦ ਤੋਂ ਜਲਦ ਹਿੰਦੂ ਆਗੂਆਂ ਦੀ ਸੁਰੱਖਿਆ ਨੂੰ ਯਕੀਨੀ ਨਾ ਬਣਾਇਆ ਤਾਂ ਆਉਣ ਵਾਲੇ ਦਿਨਾਂ ਚ ਸ਼ਿਵ ਸੈਨਾ ਸ਼ੇਰੇ ਹਿੰਦ ਆਪਣੇ ਵਰਕਰਾਂ ਸਮੇਤ ਰਾਜ ਪੱਧਰੀ ਅੰਦੋਲਨ ਕਰਨਗੇ ਜਿਸ ਦਾ ਜਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।

Send this to a friend