May 26, 2026 4:42 am

ਗਰੀਬ ਦੀ ਛੱਤ ਕਰ ਰਹੀ ਹੈ ਸਰਕਾਰ ਦੇ ਮੁਆਵਜ਼ੇ ਦਾ ਇੰਤਜ਼ਾਰ : ਜਸਵੀਰ ਸਿੰਘ ਕੁਦਨੀ

ਮੂਣਕ, 28 ਫਰਵਰੀ (ਕੁਲਵੰਤ ਸਿੰਘ ਦੇਹਲਾ)- ਤਕਰੀਬਨ ਦੌ ਮਹੀਨੇ ਪਹਿਲਾ ਛੱਤ ਦੇ ਡਿੱਗਣ ਕਾਰਨ ਦੌ ਬੱਚਿਆ ਦੀ ਮੌਤ ਹੋ ਗਈ ਅਤੇ ਕਈ ਵਿਅਕਤੀ ਜਖਮੀ ਹੋ ਗਏ ਸਨ ਅਤੇ ਇਸ ਪੀੜਤ ਪਰਿਵਾਰ ਨੂੰ ਪ੍ਰਸ਼ਾਸ਼ਨ ਅਤੇ ਮੌਜੂਦਾ ਸਰਕਾਰ ਨੇ ਮੁਆਵਜੇ ਦਾ ਵਾਅਦਾ ਵੀ ਕੀਤਾ ਸੀ ਪਰੰਤੂ ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਹਲੇ ਤੱਕ ਪੀੜਤ ਪਰਿਵਾਰ ਨੂੰ ਮੁਆਵਜਾ ਨਹੀ ਮਿਲਿਆ ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਕੁਦਨੀ ਨੇ ਪੀੜਤ ਨੂੰ ਨਾਲ ਲੈ ਕੇ ਸਥਾਨਕ ਐਸ.ਡੀ.ਐਮ ਨੂੰ ਪੀੜਤ ਪਰਿਵਾਰ ਵੱਲੋਂ ਮੁਆਵਜੇ ਦੀ ਮੰਗ ਦਾ ਇੱਕ ਮੰਗ ਪੱਤਰ ਸੋਂਪਿਆ ਅਤੇ ਸਰਕਾਰ ਅਤੇ ਪ੍ਰਸ਼ਾਸ਼ਣ ਨੂੰ ਅਪੀਲ ਕੀਤੀ ਕਿ ਇਸ ਪੀੜਤ ਪਰਿਵਾਰ ਨੂੰ ਮੁਆਵਜਾ ਜਲਦ ਤੋ ਜਲਦ ਦਿੱਤਾ ਜਾਵੇ ਤਾਂ ਕਿ ਇਸ
ਪੀੜਤ ਨੂੰ ਸਹਾਇਤਾ ਮਿਲ ਸਕੇ। ਇਸ ਮੰਗ ਪੱਤਰ ਰਾਹੀ ਪੀੜਤ ਪਰਿਵਾਰ ਦੇ ਮੁੱਖੀ ਡੀ.ਸੀ. ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਹਾਦਸੇ ਵਿੱਚ ਮੇਰੇ ਪਰਿਵਾਰ ਦੇ ਸੱਤ ਮੈਂਬਰ ਛੱਤ ਦੇ ਮਲਬੇ ਹੇਠ ਦੱਬ ਗਏ ਸਨ। ਜਿਸ ਦੌਰਾਨ ਮੇਰੇ ਲੜਕੇ ਕੁਲਦੀਪ ਸਿੰਘ (14ਸਾਲ) ਅਤੇ ਮੇਰੀ ਭਤੀਜੀ ਖੁਸ਼ੀ (10ਸਾਲ) ਦੀ ਮੌਕੇ ਦੀ ਮੌਤ ਹੋ ਗਈ ਸੀ ਅਤੇ ਬਾਕੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਇਸ ਹਾਦਸੇ ਕਾਰਨ ਮੇਰੇ ਚਾਚਾ ਰਾਝਾਂ ਰਾਮ ਦੀ ਲੱਤ ਕੱਟਣੀ ਪੈ ਗਈ ਸੀ ਅਤੇ ਮੇਰੇ ਮਾਤਾ ਪਿਤਾ ਦੋਨੋ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ ਜਿਹਨਾ ਦਾ ਹੁਣ ਤੱਕ ਇਲਾਜ ਚੱਲ ਰਿਹਾ ਹੈ। ਅਸੀ ਆਪਣਾ ਸਾਰਾ ਸਮਾਨ ਵੇਚ ਕੇ ਇਹਨਾ ਦਾ ਇਲਾਜ ਕਰਵਾ ਰਹੇ ਹਾਂ। ਅਤੇ ਅਸੀ ਆਪਣਾ ਗੁਜਾਰਾ ਵੀ ਬਹੁੱਤ ਮੁਸ਼ਕਲ ਨਾਲ ਚੱਲਾ ਰਹੇ ਹਾਂ। ਇਸ ਲਈ ਮੇਰੀ ਪ੍ਰਸ਼ਾਸ਼ਣ ਨੂੰ ਅਪੀਲ ਹੈ ਕਿ ਸਾਨੂੰ ਮੁਆਵਜੇ ਦੀ ਰਕਮ ਜਲਦ ਤੋਂ ਜਲਦ ਦਿੱਤੀ ਜਾਵੇ। ਇਸ ਮੋਕੇ ਅਰੁਣ ਜਿੰਦਲ, ਮੰਨੂ ਬਾਂਸਲ, ਮਨੀਸ਼ ਜੈਨ, ਕੁਲਵੰਤ ਸਿੰਘ, ਜਗਸੀਰ ਮਲਾਣਾ, ਮੇਜਰ ਸਿੰਘ, ਐਡਵੋਕੇਟ ਜਸਵੀਰ ਸਿੰਘ, ਪ੍ਰਦੀਪ ਕੁਮਾਰ ਤੋਂ ਇਲਾਵਾ ਹੋਰ ਵੀ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ।।ਜਦੋਂ ਇਸ ਸਬੰਧੀ ਐਸ.ਡੀ.ਐਮ ਮੂਨਕ ਕਾਲਾ ਰਾਮ ਕਾਂਸਲ ਨਾਲ ਗੱਲਬਾਤ ਕੀਤੀ ਤਾਂ ਉਹਨਾ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆ ਨੂੰ ਪਹਿਲਾ ਵੀ ਲਿਖਿਆ ਹੈ ਅਤੇ ਹੁਣ ਦੁਬਾਰਾ ਇਹਨਾ ਦਾ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਕੇ ਪੀੜਤ ਪਰਿਵਾਰ ਨੂੰ ਜਲਦ ਤੋਂ ਜਲਦ ਮੁਆਵਜਾ ਦਵਾਇਆ ਜਾਵੇਗਾ।

Send this to a friend