1 ਕਿੱਲੋ ਅਫੀਮ ਸਮੇਤ ਮਹਿਲਾ ਨਸ਼ਾ ਤਸਕਰ ਅਤੇ ਇੱਕ ਹੋਰ ਪੁਲਿਸ ਅੜਕੇ

ਬਰਨਾਲਾ 20 ਫਰਵਰੀ (ਗਰਗ) ਜਿਵੇਂ ਹੀ ਬਰਨਾਲਾ ਦੇ ਨਵੇਂ ਨਿਯੁਕਤ ਐਸਐਸਪੀ ਸੰਦੀਪ ਗੋਇਲ ਨੇ ਅਹੁਦਾ ਸੰਭਾਲਿਆ ਹੈ। ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਥਾਣਾ ਸਿਟੀ -01, ਬਰਨਾਲਾ ਦੀ ਪੁਲਿਸ ਪਾਰਟੀ ਨੇ ਇਕ ਮਹਿਲਾ ਸਣੇ ਇਕ ਵਿਅਕਤੀ ਨੂੰ 1 ਕਿਲੋ ਅਫੀਮ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਦੀ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ। ਇਕ ਮਹਿਲਾ ਸਣੇ ਇਕ ਹੋਰ ਵਿਅਕਤੀ ਬਰਨਾਲਾ ਦੇ ਖੇਤਰ ਵਿਚ ਰਾਜਸਥਾਨ ਤੋਂ ਅਫੀਮ ਲਿਆ ਕੇ ਇੱਕ ਬ੍ਰਿਜ ਗੱਡੀ ਵਿਚ ਅਫੀਮ ਦੀ ਸਪਲਾਈ ਕਰਨ ਜਾ ਰਿਹਾ ਹੈ। ਜਿਸ ਅਧਾਰ ਤੇ ਐਸਐਸਪੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐਸਪੀ ਡੀ ਸੁਖਦੇਵ ਸਿੰਘ ਵਿਰਕ, ਡੀਐਸਪੀ ਬਰਨਾਲਾ ਰਾਜੇਸ਼ ਕੁਮਾਰ ਛਿੱਬਰ, ਥਾਣਾ ਸਿਟੀ ਬੰਨ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਦੇ ਅਗਵਾਈ ਵਿਚ ਨਾਕਾਬੰਦੀ ਕੀਤੀ ਗਈ। ਫੁਹਾਰਾ ਚੌਕ ਨੇੜੇ ਇਕ ਬ੍ਰਿਜ਼ਾ ਗੱਡੀ ਨੂੰ ਨੰਬਰ ਪੀਬੀ -73 ਏ-0670 ਦੇ ਸ਼ੱਕ ‘ਤੇ ਰੋਕਿਆ ਗਿਆ, ਜਦੋਂ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ 1 ਕਿਲੋ ਅਫੀਮ ਬਰਾਮਦ ਹੋਈ।ਗੱਡੀ ਸਵਾਰ ਰਾਕੇਸ਼ ਜੈਨ ਪੁੱਤਰ ਜਗਦੀਸ਼ ਰਾਏ ਨਿਵਾਸੀ ਤਪਾ ਅਤੇ ਇਕ ਮਹਿਲਾ ਕਿਰਨਪ੍ਰੀਤ ਕੌਰ ਪਤਨੀ ਹਰਭਜਨ ਸਿੰਘ ਨਿਵਾਸੀ ਥਾਣਾ ਬਦਾਗੁਡਾ ਕਾਲੀਵਾਲੀ (ਹਰਿਆਣਾ) ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ, ਜਿੱਥੋਂ 1 ਕਿਲੋ ਅਫੀਮ ਵਾਲੀ ਇੱਕ ਬ੍ਰਿਜ ਕਾਰ ਸਮੇਤ ਦੋਸੀਆ ਨੂੰ ਮੌਕੇ’ ਤੇ ਹਿਰਾਸਤ ਵਿੱਚ ਲਿਆ ਗਿਆ ਹੈ। ਇਸ ਮੌਕੇ ਥਾਣੇਦਾਰ ਗੁਲਾਬ ਸਿੰਘ, ਸਹਾਇਕ ਥਾਣੇਦਾਰ ਜਰਨੈਲ ਸਿੰਘ, ਹੈਡ ਕਾਂਸਟੇਬਲ ਤੇਜਿੰਦਰ ਸਿੰਘ, ਸੰਦੀਪ ਸਿੰਘ, ਭਰਭੂਰ ਸਿੰਘ, ਮਹਿਲਾ ਕਾਂਸਟੇਬਲ ਸਵਰਨ ਕੌਰ ਦੇ ਨਾਲ ਪੁਲਿਸ ਪਾਰਟੀ ਮੌਜੂਦ ਸੀ।

Send this to a friend