ਗੜਸ਼ੰਕਰ 20 ਫਰਵਰੀ (ਬਿੱਟੂ ਚੌਹਾਨ)- ਡੀ ਐਸਪੀ ਸ਼ਤੀਸ ਗੜਸ਼ੰਕਰ ਦੀ ਸੁਪਰਵੀਜਨ ਅਧੀਨ ਥਾਣਾ ਗੜਸ਼ੰਕਰ ਦੇ ਇੰਚਾਰਜ ਬਲਵਿੰਦਰ ਸਿੰਘ ਦੀ ਹਦਾਇਤ ਤੇ ਏਐਸਆਈ ਪਰਮਿੰਦਰ ਕੌਰ ਸਮੇਤ ਪੁਲਿਸ ਪਾਰਟੀ ਨੇ ਨਾਕੇ ਦੋਰਾਨ ਪੁਲ ਨਹਿਰ ਰਾਵਲ ਪਿੰਡੀ ਤੋਂ ਦੋ ਵਿਆਕਤੀਆ ਨੂੰ ਸ਼ੱਕ ਦੇ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਜਿਨਾ ਨੇ ਆਪਣਾ ਨਾਮ ਜਸਪਾਲ ਸਿੰਘ ਪੁੱਤਰ ਦਵਿੰਦਰ ਕੁਮਾਰ ਉਰਫ ਬਲਵਿੰਦਰ ਕੁਮਾਰ ਵਾਸੀ ਵਾਰਡ ਨੰਬਰ 13 ਗੜਸ਼ੰਕਰ ਅਤੇ ਦੂਸਰੇ ਨੇ ਲਾਡੀ ਪੁੱਤਰ ਸਤਨਾਮ ਵਾਸੀ ਮੋਹਣੋਵਾਲ ਦੱਸਿਆ ਜਿਨਾ ਪਾਸੋ 30/25 ਗ੍ਰਾਮ ਨਸ਼ੀਲਾ ਪਦਾਰਥ ਪਾਊਡਰ ਬਰਾਮਦ ਕਰਕੇ ਮੁਕੱਦਮਾ ਦਰਜ ਕਰਕੇ ਅਦਾਲਤ ਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਇਨਾ ਪਾਸੋ ਹੋਰ ਪੁੱਛ ਕੀਤੀ ਜਾ ਰਹੀ ਹੈ।