ਪਾਤੜਾਂ, 17 ਫਰਵਰੀ (ਹਰਭਜਨ ਸਿੰਘ ਮਹਿਰੋਕ)- ਸੰਗਰੂਰ ਜਿਲੇ ਦੇ ਲੌਂਗੋਵਾਲ ਵਿਖੇ ਹੋਏ ਸਕੂਲ ਵੈਨ ਹਾਦਸੇ ਵਿੱਚ ਚਾਰ ਬੱਚਿਆਂ ਦੀ ਦਰਦਨਾਕ ਮੌਤ ਮਗਰੋਂ ਸੂਬੇ ਦੇ ਮੁੱਖ ਮੰਤਰੀ ਦੇ ਸਖਤ ਆਦੇਸ਼ਾਂ ਅਨੁਸਾਰ ਸੂਬੇ ਭਰ ਵਿੱਚ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਕੁੰਭਕਰਨੀ ਨੀਂਦ ਖੁੱਲਣ ਮਗਰੋਂ ਪੰਜਾਬ ਦੇ ਸੈਂਕੜੇ ਸਕੂਲੀ ਵਾਹਨ ਕੀਤੇ ਥਾਣਿਆਂ ਵਿੱਚ ਬੰਦ ਅਤੇ ਕਈਆਂ ਦੇ ਕੀਤੇ ਚਲਾਣ। ਇਸੇ ਸਿਲਸਿਲੇ ਦੇ ਚੱਲਦਿਆਂ ਅੱਜ ਪਾਤੜਾਂ ਵਿਖੇ ਪ੍ਰਸ਼ਾਸਨਿਕ ਅਧਿਕਾਰੀ ਐਸ. ਡੀ. ਐਮ. ਮੈਡਮ ਸ਼੍ਰੀਮਤੀ ਪਾਲਿਕਾ ਅਰੋੜਾ ਅਤੇ ਪੁਲਿਸ ਉੱਪ ਕਪਤਾਨ ਦਲਬੀਰ ਸਿੰਘ ਗਰੇਵਾਲ ਨੇ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀਆਂ ਸਮੇਤ ਸਕੂਲੀ ਬੱਸਾਂ ਅਤੇ ਹੋਰ ਸਕੂਲੀ ਵਾਹਨਾਂ ਦੀ ਚੈਕਿੰਗ ਕਰਕੇ ਕੀਤੇ ਥਾਣੇ ਬੰਦ। ਮੁਢਲੀ ਜਾਣਕਾਰੀ ਅਨੁਸਾਰ ਐਸ. ਡੀ. ਐਮ. ਮੈਡਮ ਸ਼੍ਰੀਮਤੀ ਪਾਲਿਕਾ ਅਰੋੜਾ ਨੇ ਬਲਾਕ ਪਾਤੜਾਂ ਦੇ ਸਕੂਲਾਂ ਦੀਆਂ 3 ਬੱਸਾਂ ਵਿੱਚ ਵਡੀਆਂ ਕਮਿਆਂ ਪਾਏ ਜਾਂਣ ਦੀ ਸੁਰਤ ਵਿੱਚ ਥਾਣੇ ਬੰਦ ਕੀਤਾ ਹੈ ਅਤੇ 17 ਦੇ ਕਰੀਬ ਸਕੂਲੀ ਵਾਹਨਾਂ ਦੇ ਚਲਾਣ ਕਰਕੇ ਤਾੜਨਾ ਕਰਦੇ ਹੋਏ ਕਿਹਾ ਕਿ ਅੱਗੇ ਤੋਂ ਲਾਪਰਵਾਹੀ ਕਰਨ ਵਾਲਿਆਂ ਸਕੂਲਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਸਮੇਂ-ਸਮੇਂ ਸਿਰ ਸਾਰੇ ਸਕੂਲੀ ਵਾਹਨਾਂ ਦੀ ਚੈਕਿੰਗ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।