ਅੰਮ੍ਰਿਤਸਰ, 17 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਬੀਤੇ ਦਿਨੀਂ ਕਸਬਾ ਲੌਂਗੋਵਾਲ ਵਿਖੇ ਵਾਪਰੇ ਭਿਆਨਕ ਵੈਨ ਹਾਦਸੇ ਵਿੱਚ ਚਾਰ ਮਸੂਸ ਸਕੂਲ ਦੇ ਬੱਚਿਆ ਦੀ ਮੌਤ ਹੋ ਜਾਣ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਘਟਨਾ ਤੇ ਅਫਸੋਸ ਜਤਾਇਆ ਹੈ। ਬਾਬਾ ਬਲਬੀਰ ਸਿੰਘ ਨੇ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੇ ਮਾਪਿਆ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਬੱਚਿਆ ਦਾ ਘਾਟਾ ਤਾਂ ਨਹੀਂ ਪੂਰਿਆਂ ਜਾ ਸਕਦਾ। ਅਕਾਲ ਪੁਰਖ ਦਾ ਭਾਣਾ ਉਸ ਦੀ ਰਜਾ ਮਨੁੱਖੀ ਜਾਮੇ ਵਿਚ ਰਹਿਣਾ ਹੈ। ਬਾਬਾ ਬਲਬੀਰ ਸਿੰਘ ਨੇ ਇਸ ਵੈਨ ਹਾਦਸੇ ਵਿੱਚ ਜ਼ਖਮੀ ਹੋਏ ਬੱਚਿਆ ਨਾਲ ਪੂਰਨ ਹਮਦਰਦੀ ਜਤਾਉਦਿਆ ਉਹਨਾਂ ਦੀ ਜਲਦ ਸੇਹਤਯਾਬ ਹੋਣ ਲਈ ਗੁਰੂ ਚਰਨਾਂ ‘ਚ ਅਰਦਾਸ ਬੇਨਤੀ ਕੀਤੀ ਹੈ।