ਵਾਸ਼ਿੰਗਟਨ, 14 ਜੂਨ (ਪੀ. ਟੀ)- ਅਮਰੀਕਾ ਨੇ ਰੂਸ ‘ਤੇ ਦੋਸ਼ ਲਗਾਇਆ ਹੈ ਕਿ ਰੂਸ ਆਪਣੇ ਸਮਰਥਕਾਂ ਨੂੰ ਯੁਕਰੇਨ ‘ਚ ਭਾਰੀ ਹਥਿਆਰ, ਮਲਟੀ ਰਾਕੇਟ ਲਾਂਚਰ ਅਤੇ ਹੋਰ ਫੌਜੀ ਸਾਮਾਨ ਭੇਜ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੀ ਉ¤ਪ ਬੁਲਾਰਨ ਮੈਰੀ ਹਰਫ ਨੇ ਕਿਹਾ ਕਿ ਅਮਰੀਕਾ ਕੋਲ ਜਾਣਕਾਰੀ ਹੈ ਕਿ ਪੂਰਬੀ ਯੁਕਰੇਨ ‘ਚ ਅਲ¤ਗਵਾਦੀਆਂ ਨੇ ਰੂਸ ਤੋਂ ਭਾਰੀ ਮਾਤਰਾ ‘ਚ ਸੈਨਿਕ ਹਥਿਆਰ ਅਤੇ ਰੂਸੀ ਟੈਂਕ ਹਾਸਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਕੋਲ ਸੂਚਨਾ ਹੈ ਕਿ ਰੂਸ ਨੇ ਦ¤ਖਣੀ ਪ¤ਛਮੀ ਰੂਸ ‘ਚ ਇਕ ਤਾਇਨਾਤੀ ਵਾਲੇ ਸਥਾਨ ‘ਤੇ ਟੈਂਕ ਇਕ¤ਠੇ ਕੀਤੇ ਹਨ। ਇਨ੍ਹਾਂ ਵਿਚੋਂ ਕੁਝ ਟੈਂਕ ਤਿੰਨ ਦਿਨ ਪਹਿਲਾਂ ਰੂਸ ਦੀ ਸਰਹ¤ਦ ਲੰਘ ਕੇ ਯੁਕਰੇਨ ‘ਚ ਚਲੇ ਗਏ ਹਨ।


