ਮੁਜੱਫਰਨਗਰ, 14 ਜੂਨ (ਪੀ. ਟੀ)- ਪਿਛਲੇ ਸਾਲ ਸਤੰਬਰ ‘ਚ ਮੁਜੱਫਰਨਗਰ ਸੰਪਰਦਾਇਕ ਦੰਗਿਆਂ ਤੋਂ ਬਾਅਦ ਸ਼ਾਮਲੀ ਜ਼ਿਲ੍ਹੇ ‘ਚ ਸਰਕਾਰੀ ਜਮੀਨ ‘ਤੇ ਕੈਂਪਾਂ ‘ਚ ਰਹਿ ਰਹੇ ਹਿਜਰਤ ਕਰਕੇ ਆਏ ਲੋਕਾਂ ਨੂੰ ਪ੍ਰਸ਼ਾਸਨ ਨੇ ਤਿੰਨ ਦਿਨ ਦੇ ਅੰਦਰ ਉਥੋਂ ਜਾਣ ਨੂੰ ਕਿਹਾ ਹੈ। ਸਬ ਡਵੀਜ਼ਨਲ ਮੈਜਿਸਟਰੇਟ ਸੁਰੇਸ਼ ਕੁਮਾਰ ਮਿਸ਼ਰਾ ਨੇ ਅੱਜ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਦੀ ਇਕ ਟੀਮ ਨੇ ਕੱਲ੍ਹ ਕੈਂਪਾਂ ਦਾ ਦੌਰਾ ਕੀਤਾ ਅਤੇ ਦੰਗਾ ਪ੍ਰਭਾਵਿਤ ਲੋਕਾਂ ਨੂੰ ਤਿੰਨ ਦਿਨ ਦੇ ਅੰਦਰ ਆਪਣੇ-ਆਪਣੇ ਮੂਲ ਪਿੰਡਾਂ ‘ਚ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰੀ ਜਮੀਨ ‘ਤੇ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੂੰ ਕੈਂਪ ਖਾਲੀ ਕਰਨ ਨੂੰ ਕਿਹਾ ਗਿਆ ਹੈ। ਇਹ ਕੈਂਪ ਸ਼ਾਮਲੀ ਜ਼ਿਲ੍ਹੇ
ਦੇ ਮਲਕਪੁਰਾ, ਨਾਰਪੁਰ, ਖੁਰਗਾਨ, ਅਕਬਰਪੁਰ ਅਤੇ ਸੁਨੇਠੀ ‘ਚ ਸਥਿਤ ਹੈ। ਇਨ੍ਹਾਂ ਕੈਂਪਾਂ ‘ਚ 250 ਤੋਂ ਜਿਆਦਾ ਪਰਿਵਾਰ ਰਹਿ ਰਹੇ ਹਨ।



