ਮੁੱਖ ਮੰਤਰੀ ਨੇ ਹਲਕਾ ਤਲਵੰਡੀ ਸਾਬੋ ਵਿੱਚ ਤੀਜੇ ਗੇੜ ਦੇ ਸੰਗਤ ਦਰਸ਼ਨ ਕੀਤੇ
ਤਲਵੰਡੀ ਸਾਬੋ 14 ਜੂਨ (ਰਣਜੀਤ ਸਿੰਘ ਰਾਜੂ)- ਸਾਕਾ ਨੀਲਾ ਤਾਰਾ ਤੋਂ ਬਾਦ ਨਵੰਬਰ 1984 ਵਿੱਚ ਦੇਸ਼ ਭਰ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਵਿੱਚ ਹੁਣ ਕੇਂਦਰ ਸਰਕਾਰ ਤੋਂ ਕਮਿਸ਼ਨ ਬਣਾਉਣ ਦਾ ਭਰੋਸਾ ਮਿਲਿਐ ਜਿਸ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤਕ ਲੋਕਾਂ ਦੀ ਸ਼ਮੁੂਲੀਅਤ ਦੀ ਜਾਂਚ ਵੀ ਮੰਗੀ ਗਈ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਤਲਵੰਡੀ ਦੀ ਭਵਿੱਖ ਵਿੱਚ ਹੋਣ ਵਾਲੀ ਜਿਮਨੀ ਚੋਣ ਦੇ ਮੱਦੇਨਜਰ ਪਾਰਟੀ ਦੇ ਸੰਭਾਵੀ ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਦੇ ਸੱਦੇ ਤੇ ਹਲਕੇ ਦੇ ਪਿੰਡਾਂ ਦੇ ਆਰੰਭੇ ਸੰਗਤ ਦਰਸ਼ਨਾਂ ਦੇ ਦੂਜੇ ਗੇੜ ਵਿੱਚ ਪਿੰਡਾਂ ਦੇ ਸੰਗਤ ਦਰਸ਼ਨ ਕਰਨ ਉੇਪਰੰਤ ਪੱਤਰਕਾਰਾਂ
ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਤੋਂ ਬਾਦ ਕੇਂਦਰ ਵਿੱਚ ਬਣੀਆਂ ਕਾਂਗਰਸੀ ਸਰਕਾਰਾਂ ਨੇ ਕਦੇ ਸਿੱਖਾਂ ਨੂੰ ਇਨਸਾਫ ਦੇਣ ਦੀ ਕੋਸ਼ਿਸ ਨਹੀ ਕੀਤੀ ਪ੍ਰੰਤੂ ਹੁਣ ਜਦੋਂ ਕੇਂਦਰ ਵਿੱਚ ਐ¤ਨ.ਡੀ.ਏ ਸਰਕਾਰ ਬਣ ਚੁੱਕੀ ਹੈ ਅਤੇ ਉਨ੍ਹਾਂ ਇਹ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਉਨ੍ਹਾਂ ਇਸ ਸਬੰਧੀ ਨਿਰਪੱਖ ਕਮਿਸ਼ਨ ਕਾਇਮ ਕਰਨ ਦਾ ਭਰੋਸਾ ਦਿੱਤਾ ਹੈ।ਇਸ ਤੋਂ ਪਹਿਲਾਂ ਅੱਜ ਹਲਕੇ ਦੇ ਪਿੰਡਾਂ ਸੰਗਤ,ਤਿਉਣਾ,ਤੰਗਰਾਲੀ,ਜਗ੍ਹਾ ਰਾਮ ਤੀਰਥ ਆਦਿ ਪਿੰਡਾਂ ਵਿੱਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਿਸੇ ਸਮੇਂ ਹਿੰਦੁਸਤਾਨ ਸੋਨੇ ਦੀ ਚਿੜ੍ਹੀ ਹੋਇਆ ਕਰਦਾ ਸੀ ਪ੍ਰੰਤੂ ਸਮੇਂ ਸਮੇਂ ਤੇ ਆਈਆਂ ਕਾਂਗਰਸੀ ਸਰਕਾਰਾਂ ਨੇ ਇਸ ਦੇਸ਼ ਦੀ ਇੰਨੀ ਬੁਰੀ ਤਰ੍ਹਾਂ ਲੁੱਟ ਖਸੁੱਟ ਕੀਤੀ ਕਿ ਇਸ ਚਿੜੀ ਦੇ ਪਰ ਕੁਤਰੇ ਗਏ।ਉਨ੍ਹਾਂ ਦੇਸ਼ ਦੀ ਕਿਸਾਨਾਂ ਦੀ ਅਤਿ ਮੰਦੀ ਹਾਲਤ ਲਈ ਵੀ ਕੇਂਦਰ ਵਿੱਚ ਆਈਆਂ ਕਾਂਗਰਸੀ ਸਰਕਾਰਾਂ ਦੀਆਂ ਨੀਤੀਆਂ ਨੂੰ ਜਿੰਮੇਵਾਰ ਦੱਸਿਆ।
ਇਸ ਮੌਕੇ ਸੰਗਤ ਦਰਸ਼ਨ ਸਮਾਗਮਾਂ ਵਿੱਚ ਪਹੁੰਚਣ ਤੇ ਹਲਕਾ ਇੰਚਾਰਜ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਬਾਦਲ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਨੂੰ ਉਕਤ ਪਿੰਡਾਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਇਆ।
ਮੁੱਖ ਮੰਤਰੀ ਬਾਦਲ ਨੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਮੌਕੇ ਤੇ ਹੀ ਮੌਜੂਦ ਅਧਿਕਾਰੀਆਂ ਤੋਂ ਉਨ੍ਹਾਂ ਦਾ ਹੱਲ ਕਰਵਾਇਆ ਅਤੇ ਪਿੰਡਾਂ ਦੇ ਵਿਕਾਸ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾ ਦਾ ਐਲਾਨ ਵੀ ਕੀਤਾ ਗਿਆ।ਸੰਗਤ ਦਰਸ਼ਨਾਂ ਮੌਕੇ ਹੋਰਨਾਂ ਹਲਕਾ ਇੰਚਾਰਜ ਸਿੱਧੂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਕਮੇਟੀ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ,ਸੀਨ:ਅਕਾਲੀ ਆਗੂ ਬਾਬੂ ਸਿੰਘ ਮਾਨ,ਗੁਰਮੀਤ ਸਿੰਘ ਸਿਆਸੀ ਸਕੱ:ਸਿੱਧੂ,ਜਸਵੀਰ ਪਥਰਾਲਾ ਨਿੱਜੀ ਸਹਾਇਕ ਸਿੱਧੂ,ਅਵਤਾਰ ਮੈਨੂੰਆਣਾ,ਜਸਵੀਰ ਸਿੱਧੂ ਮੈਂਬਰ ਟਰੱਕ ਯੂਨੀਅਨ,ਵੀਰਪਾਲ ਕੌਰ ਸਰਪੰਚ ਜਗ੍ਹਾ ਰਾਮ ਤੀਰਥ,ਸੀਨ:ਅਕਾਲੀ ਆਗੂ ਗਿਆਨੀ ਨਛੱਤਰ ਸਿੰਘ,ਗੁਰਪ੍ਰੀਤ ਸਿੰਘ ਜਗ੍ਹਾ ਰਾਮ ਤੀਰਥ,ਸੁਰਜੀਤ ਸ਼ਿੰਦੀ,ਕਲੱਬ ਪ੍ਰਧਾਨ ਲੱਖਾ ਜੈਲਦਾਰ,ਗੁਰਾ ਸਿੰਘ ਪ੍ਰਧਾਨ ਕੋਆ.ਸੁਸਾਇਟੀ,ਲਖਵੀਰ ਲੱਕੀ ਸੰਗਤ,ਸੇਵਕ ਸਿੰਘ ਤੰਗਰਾਲੀ,ਰਾਮਪਾਲ ਮਲਕਾਣਾ,ਬਲਦੇਵ ਤਿਉਣਾ ਆਦਿ ਆਗੂ ਹਾਜਿਰ ਸਨ।



