ਹੁਸ਼ਿਆਰਪੁਰ, 12 ਜੂਨ (ਮੈਡੀ)- ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ) ਵਲੋਂ ਲਈ ਗਈ ਸਿਵਲ ਸਰਵਿਸਿਜ਼ ਪ੍ਰੀਖਿਆ-2013 ਵਿਚ ਹੁਸ਼ਿਆਰਪੁਰ ਨਾਲ ਸਬੰਧਤ ਪਵਨੀਤ ਕੌਰ ਨੇ 49ਵਾਂ ਰੈਂਕ ਹਾਸਿਲ ਕੀਤਾ ਹੈ। ਯੂ.ਪੀ.ਐਸ.ਸੀ ਵਲੋਂ ਬੀਤੇ ਦਿਨੀਂ ਇੰਟਰਵਿਊ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਦ ਵੀਰਵਾਰ ਨੂੰ ਜੋ ਨਤੀਜਾ ਐਲਾਨਿਆ ਗਿਆ ਹੈ ਉਸ ਵਿਚ ਕੁੱਲ 1122 ਉਮੀਦਵਾਰ ਚੁਣੇ ਗਏ ਹਨ। ਪਵਨੀਤ ਕੌਰ ਦੇ ਪਿਤਾ ਤਜਿੰਦਰ ਸਿੰਘ ਪੁਣੇ (ਮਹਾਂਰਾਸ਼ਟਰਾ) ਵਿਖੇ ਕਮਿਸ਼ਨਰ ਇਨਕਮ ਟੈਕਸ ਹਨ ਅਤੇ ਮਾਤਾ ਰਮਿੰਦਰ ਕੌਰ ਗ੍ਰਹਿਣੀ ਹਨ। ਪਵਨੀਤ ਹੁਸ਼ਿਆਰਪੁਰ ਦੇ ਉੱਘੇ ਪੱਤਰਕਾਰ ਸਵਰਗੀ ਸ. ਪ੍ਰਦੁਮਣ ਸਿੰਘ ਦੀ ਪੋਤਰੀ ਹੈ। ਉਸ ਦੇ ਚਾਚਾ ਬਰਜਿੰਦਰ ਸਿੰਘ ਪੀ.ਸੀ.ਐਸ ਅਫ਼ਸਰ ਹਨ।
ਹੁਸ਼ਿਆਰਪੁਰ ਨਾਲ ਸਬੰਧਤ ਪਵਨੀਤ ਨੇ ਆਈ.ਏ.ਐਸ ‘ਚ 49ਵਾਂ ਸਥਾਨ ਹਾਸਿਲ ਕੀਤਾ



